''ਪੁਸ਼ਪਾ 2'' ਦਾ ਬਾਕਸ ਆਫਿਸ ''ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
Monday, Dec 23, 2024 - 12:55 PM (IST)
ਮੁੰਬਈ- ਅਦਾਕਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਸ ਦੀ ਕਮਾਈ ਦੀ ਰਫ਼ਤਾਰ ਰੁਕਣ ਦਾ ਕੋਈ ਸੰਕੇਤ ਨਹੀਂ ਦਿਖਾ ਰਹੀ ਹੈ। ਫਿਲਮ ਨੇ ਦੇਸ਼ ਭਰ ਵਿੱਚ 1050 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਅਜੇ ਵੀ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। ਸਾਲ 2024 ਵਿੱਚ, ਇਹ ਹਰ ਕਿਸੇ ਦੀ ਪਸੰਦੀਦਾ ਫਿਲਮ ਬਣ ਗਈ ਹੈ ਅਤੇ ਲੋਕ ਇਸ ਦਾ ਸਿਨੇਮਾਘਰਾਂ ਵਿੱਚ ਖੂਬ ਆਨੰਦ ਲੈ ਰਹੇ ਹਨ। ਤੀਜੇ ਐਤਵਾਰ ਨੂੰ ਫਿਲਮ ਦੀ ਕਮਾਈ 'ਚ ਉਛਾਲ ਆਇਆ ਹੈ। ਜਾਣੋ 'ਪੁਸ਼ਪਾ 2' ਨੇ ਦੇਸ਼ ਭਰ 'ਚ ਹੁਣ ਤੱਕ ਕਿੰਨੇ ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਪਹਿਲੇ ਹਫਤੇ 725.8 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਨੇ ਦੂਜੇ ਹਫਤੇ 264.8 ਕਰੋੜ ਦੀ ਕਮਾਈ ਕੀਤੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ 14ਵੇਂ ਦਿਨ ਹੀ ਫਿਲਮ ਨੇ ਭਾਰਤ 'ਚ 1000 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਤੀਜੇ ਸ਼ੁੱਕਰਵਾਰ ਯਾਨੀ 16ਵੇਂ ਦਿਨ 'ਪੁਸ਼ਪਾ 2' ਨੇ 14.3 ਕਰੋੜ ਰੁਪਏ ਅਤੇ 17ਵੇਂ ਦਿਨ 24.75 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 18ਵੇਂ ਦਿਨ ਫਿਲਮ ਦੀ ਕਮਾਈ 'ਚ ਜ਼ਬਰਦਸਤ ਉਛਾਲ ਆਇਆ ਹੈ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਕੁਲੈਕਸ਼ਨ 1050 ਕਰੋੜ ਤੋਂ ਵੱਧ ਹੋ ਚੁੱਕੀ ਹੈ
ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਮੁਤਾਬਕ ਤੀਜੇ ਐਤਵਾਰ ਨੂੰ ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਦੇਸ਼ ਭਰ 'ਚ 33.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ 5ਵੇਂ ਦਿਨ ਤੋਂ ਲਗਾਤਾਰ ਦੋਹਰੇ ਅੰਕਾਂ ਦੀ ਕਮਾਈ ਕਰ ਰਹੀ ਹੈ। ਇਸ ਤਰ੍ਹਾਂ ਫਿਲਮ ਨੇ ਦੇਸ਼ ਭਰ 'ਚ ਹੁਣ ਤੱਕ 1062.9 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 'ਪੁਸ਼ਪਾ 2' ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਦੇ ਪਤੀ ਬਣਨ ਵਾਲੇ ਸਨ ਦਿਲਜੀਤ ਦੋਸਾਂਝ!
ਹਿੰਦੀ ਭਾਸ਼ਾ ਵਿੱਚ ਸਭ ਤੋਂ ਵੱਧ ਕਮਾਈ
ਦਿਲਚਸਪ ਗੱਲ ਇਹ ਹੈ ਕਿ ਅੱਲੂ ਅਰਜੁਨ ਦੀ 'ਪੁਸ਼ਪਾ 2' ਤੇਲਗੂ ਭਾਸ਼ਾ 'ਚ ਬਣੀ ਹੈ ਪਰ ਇਸ ਨੇ ਸਭ ਤੋਂ ਵੱਧ ਕਮਾਈ ਹਿੰਦੀ 'ਚ ਕੀਤੀ ਹੈ। ਸੈਕਨਿਲਕ ਮੁਤਾਬਕ ਫਿਲਮ ਦੇ ਹਿੰਦੀ ਸੰਸਕਰਣ ਨੇ ਹੁਣ ਤੱਕ 679.65 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸਨੇ ਤੇਲਗੂ ਵਿੱਚ 307.8 ਕਰੋੜ ਰੁਪਏ, ਤਾਮਿਲ ਵਿੱਚ 54.05 ਕਰੋੜ ਰੁਪਏ, ਕੰਨੜ ਵਿੱਚ 7.36 ਕਰੋੜ ਰੁਪਏ ਅਤੇ ਮਲਿਆਲਮ ਵਿੱਚ 14.04 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ-ਕੈਂਸਰ ਵਰਗੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਮਰਦ ਬਣਾਉਣ ਮਹੀਨੇ 'ਚ 21 ਵਾਰ ਸਬੰਧ!
'ਪੁਸ਼ਪਾ 2' 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ
ਤੁਹਾਨੂੰ ਦੱਸ ਦੇਈਏ ਕਿ 'ਪੁਸ਼ਪਾ 2' ਦਾ ਵਰਲਡਵਾਈਡ ਗ੍ਰਾਸ ਕਲੈਕਸ਼ਨ 1500 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਹ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'ਪੁਸ਼ਪਾ 2' ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਲਿਖੀ ਹੈ। ਇਸ 'ਚ ਰਸ਼ਮਿਕਾ ਮੰਦਾਨਾ, ਫਹਿਦ ਫਾਜ਼ਿਲ ਅਤੇ ਜਗਪਤੀ ਬਾਬੂ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ 'ਚ ਹਨ।
ਇਹ ਵੀ ਪੜ੍ਹੋ- ਠੰਡ 'ਚ ਜ਼ਿਆਦਾ ਦੇਰ ਧੁੱਪ 'ਚ ਬੈਠਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੈ ਸਕਿਨ ਕੈਂਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।