ਪਤਨੀ ਨੂੰ ਪਾਗਲਾਂ ਵਾਂਗ ਪਿਆਰ ਕਰਦੇ ਹਨ ਸ਼ਾਹਰੁਖ, ਦੁਖੀ ਵੇਖ ਤਲਵਾਰ ਨਾਲ ਪੱਤਰਕਾਰ ''ਤੇ ਕੀਤਾ ਸੀ ਹਮਲਾ

Monday, Sep 27, 2021 - 04:46 PM (IST)

ਪਤਨੀ ਨੂੰ ਪਾਗਲਾਂ ਵਾਂਗ ਪਿਆਰ ਕਰਦੇ ਹਨ ਸ਼ਾਹਰੁਖ, ਦੁਖੀ ਵੇਖ ਤਲਵਾਰ ਨਾਲ ਪੱਤਰਕਾਰ ''ਤੇ ਕੀਤਾ ਸੀ ਹਮਲਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ 'ਚੋਂ ਇੱਕ ਹਨ। ਸ਼ਾਹਰੁਖ ਖ਼ਾਨ ਮੁਸਲਿਮ ਅਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਪੰਜਾਬੀ, ਦੋਵਾਂ ਦਾ ਪਿਆਰ ਦੁਨੀਆ ਲਈ ਇੱਕ ਮਿਸਾਲ ਹੈ। ਸ਼ਾਹਰੁਖ ਪਹਿਲੀ ਵਾਰ 1988 'ਚ ਗੌਰੀ ਖ਼ਾਨ ਨੂੰ ਮਿਲੇ ਸਨ ਅਤੇ ਪਹਿਲੀ ਨਜ਼ਰ 'ਚ ਹੀ ਉਨ੍ਹਾਂ ਨੂੰ ਦਿਲ ਦੇ ਬੈਠੇ ਸੀ। ਉਨ੍ਹਾਂ ਦਾ ਜਨੂੰਨ ਇਸ ਹੱਦ ਤੱਕ ਹੈ ਕਿ ਇੱਕ ਵਾਰ ਉਨ੍ਹਾਂ ਗੌਰੀ ਖ਼ਾਨ ਲਈ ਇੱਕ ਪੱਤਰਕਾਰ 'ਤੇ ਤਲਵਾਰ ਵੀ ਚਲਾ ਦਿੱਤੀ ਸੀ। 

PunjabKesari

ਸ਼ਾਹਰੁਖ ਖ਼ਾਨ ਨੇ 25 ਅਕਤੂਬਰ 1991 ਨੂੰ ਗੌਰੀ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਹ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਆਏ। ਸਾਲ 2012 'ਚ ਸ਼ਾਹਰੁਖ ਖ਼ਾਨ ਨੇ ਤਹਿਲਕਾ ਥਿੰਕ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਇਸ ਬਾਰੇ ਦੱਸਿਆ ਸੀ। ਸ਼ਾਹਰੁਖ ਖ਼ਾਨ ਨੇ ਕਿਹਾ ਕਿ 1993 'ਚ ਜਦੋਂ ਉਨ੍ਹਾਂ ਦੀ ਫ਼ਿਲਮ 'ਕਭੀ ਹਾਂ ਕਭੀ ਨਾ' ਆਈ ਤਾਂ ਇੱਕ ਪੱਤਰਕਾਰ ਨੇ ਅਦਾਕਾਰਾ ਨਾਲ ਉਨ੍ਹਾਂ ਦੇ ਅਫੇਅਰ ਦੀ ਖਬਰ ਪ੍ਰਕਾਸ਼ਿਤ ਕੀਤੀ, ਜਿਸ ਕਾਰਨ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਬਹੁਤ ਪਰੇਸ਼ਾਨ ਹੋ ਗਈ ਅਤੇ ਉਨ੍ਹਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਸ਼ਾਹਰੁਖ ਨਾਲ ਵਿਆਹ ਕਰਕੇ ਕੋਈ ਗਲਤੀ ਤਾਂ ਨਹੀਂ ਕੀਤੀ। 

PunjabKesari

ਇਸ ਤੋਂ ਬਾਅਦ ਸ਼ਾਹਰੁਖ ਖ਼ਾਨ ਨੂੰ ਬਹੁਤ ਗੁੱਸਾ ਆਇਆ। ਉਨ੍ਹਾਂ ਨੇ ਦੱਸਿਆ ਕਿ ਮੇਰਾ ਸਹੁਰਾ ਫੌਜ ਦਾ ਅਧਿਕਾਰੀ ਸੀ। ਉਨ੍ਹਾਂ ਦੇ ਸਹੁਰੇ ਨੇ ਗੌਰੀ ਦੀ ਰੱਖਿਆ ਲਈ ਤਲਵਾਰ ਵੀ ਦਿੱਤੀ ਸੀ, ਜਿਵੇਂ ਪੰਜਾਬੀ ਵਿਆਹਾਂ 'ਚ ਹੁੰਦਾ ਹੈ। ਮੈਂ ਸੋਚਿਆ ਕਿ ਇਹ ਇੱਕ ਚੰਗਾ ਹਥਿਆਰ ਹੈ, ਜਿਸ ਨੂੰ ਭਾਰਤੀ ਫੌਜ ਨੇ ਮਨਜ਼ੂਰੀ ਦੇ ਦਿੱਤੀ ਹੈ। ਉਹ ਤਲਵਾਰ ਜੋ ਖੰਜਰ ਵਰਗੀ ਸੀ, ਲੈ ਕੇ ਮੈਂ ਉਸ ਪੱਤਰਕਾਰ ਦੇ ਘਰ ਪਹੁੰਚਿਆ, ਜਿਸ ਨੇ ਖ਼ਬਰ ਲਿਖੀ ਅਤੇ ਪੱਤਰਕਾਰ ਦੇ ਪੈਰਾਂ 'ਤੇ ਵਾਰ ਕਰ ਦਿੱਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਕਦੇ ਵੀ 'ਕਭੀ ਹਾਂ ਕਭੀ ਨਾ' ਦੇ ਸੈੱਟ 'ਤੇ ਵਾਪਸ ਨਾ ਆਈ।

PunjabKesari

ਸ਼ਾਹਰੁਖ ਨੇ ਦੱਸਿਆ ਕਿ "ਇਸ ਘਟਨਾ ਦੇ ਇੱਕ ਦਿਨ ਬਾਅਦ ਕੁਝ ਪੁਲਸ ਮੁਲਾਜ਼ਮ ਸੈੱਟ 'ਤੇ ਆਏ ਅਤੇ ਉਨ੍ਹਾਂ ਨੂੰ ਪੁਲਸ ਸਟੇਸ਼ਨ ਲੈ ਗਏ। ਇਸ ਦੌਰਾਨ ਉਸ ਨੂੰ ਸਿਰਫ਼ ਇੱਕ ਕਾਲ ਕਰਨ ਦੀ ਇਜਾਜ਼ਤ ਦਿੱਤੀ ਗਈ। ਸ਼ਾਹਰੁਖ ਨੇ ਉਸੇ ਪੱਤਰਕਾਰ ਨੂੰ ਧਮਕਾਉਣ ਲਈ ਇਸ ਦੀ ਵਰਤੋਂ ਵੀ ਕੀਤੀ ਅਤੇ ਕਿਹਾ ਕਿ ਹੁਣ ਮੈਂ ਜੇਲ੍ਹ 'ਚ ਵੀ ਚਲਾ ਗਿਆ ਹਾਂ। ਹੁਣ ਜੇ ਇਥੋਂ ਬਾਹਰ ਨਿਕਲਿਆ ਤਾਂ ਤੈਨੂੰ ਵੱਢ ਦੇਵਾਂਗਾ।" ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਅਦਾਕਾਰ ਨਾਨਾ ਪਾਟੇਕਰ ਨੇ ਜੇਲ੍ਹ ਤੋਂ ਰਿਹਾਅ ਕਰਵਾਇਆ, ਜੋ ਇਸ ਫ਼ਿਲਮ 'ਚ ਉਨ੍ਹਾਂ ਨਾਲ ਕੰਮ ਕਰ ਰਹੇ ਸਨ।

PunjabKesari


author

sunita

Content Editor

Related News