ਸਵਿਟਜ਼ਰਲੈਂਡ ਲਈ ਰਵਾਨਾ ਹੋਏ Shah Rukh Khan, ਲੋਕਾਰਨੋ ਫ਼ਿਲਮ ਫੈਸਟੀਵਲ ''ਚ ਮਿਲੇਗਾ ਖ਼ਾਸ ਐਵਾਰਡ

Friday, Aug 09, 2024 - 01:14 PM (IST)

ਸਵਿਟਜ਼ਰਲੈਂਡ ਲਈ ਰਵਾਨਾ ਹੋਏ Shah Rukh Khan, ਲੋਕਾਰਨੋ ਫ਼ਿਲਮ ਫੈਸਟੀਵਲ ''ਚ ਮਿਲੇਗਾ ਖ਼ਾਸ ਐਵਾਰਡ

ਮੁੰਬਈ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਜਿਥੋਂ ਵੀ ਲੰਘਦੇ ਹਨ, ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਪ੍ਰਸ਼ੰਸਕ ਉਸ ਨੂੰ ਦੇਖਣ ਲਈ ਬੇਤਾਬ ਹਨ। ਅਦਾਕਾਰ ਨੂੰ ਅੱਜ, ਸ਼ੁੱਕਰਵਾਰ 9 ਅਗਸਤ ਨੂੰ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਕਿੰਗ ਖ਼ਾਨ ਡੈਸ਼ਿੰਗ ਲੁੱਕ 'ਚ ਨਜ਼ਰ ਆਏ। ਉਸ ਨੇ ਨੀਲੇ ਡੈਨਿਮ ਅਤੇ ਸਫੈਦ ਟੀ-ਸ਼ਰਟ ਦੇ ਨਾਲ ਇੱਕ ਸੰਤਰੀ ਜੈਕਟ ਪਹਿਨੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਮੈਨੇਜਰ ਪੂਜਾ ਡਡਲਾਨੀ ਵੀ ਨਜ਼ਰ ਆਈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਸਵਿਟਜ਼ਰਲੈਂਡ ਲਈ ਰਵਾਨਾ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ -ਫੈਨਜ਼ ਦੇ ਬੱਚੇ ਨੂੰ ਪਿਆਰ ਕਰਦੀ ਨਜ਼ਰ ਆਈ ਦੀਪਿਕਾ, Mom To Bee ਦੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ

ਕਿਹਾ ਜਾ ਰਿਹਾ ਹੈ ਕਿ ਅਦਾਕਾਰ ਬੁੱਧਵਾਰ (7 ਅਗਸਤ) ਨੂੰ ਸ਼ੁਰੂ ਹੋਏ ਲੋਕਾਰਨੋ ਫ਼ਿਲਮ ਫੈਸਟੀਵਲ 'ਚ ਹਿੱਸਾ ਲੈਣ ਲਈ ਸਵਿਟਜ਼ਰਲੈਂਡ ਗਏ ਹਨ। ਇਸ ਫੈਸਟੀਵਲ 'ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਪਾਰਡੋ ਅਲਾ ਕੈਰੀਰਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਤੋਂ ਇਲਾਵਾ ਜੇਨ ਕੈਂਪੀਅਨ, ਅਲਫੋਂਸੋ ਕੁਆਰੋਨ ਅਤੇ ਆਇਰੀਨ ਜੈਕਬ ਨੂੰ ਵੀ ਫੈਸਟੀਵਲ 'ਚ ਸਨਮਾਨਿਤ ਕੀਤਾ ਜਾਵੇਗਾ।ਲੋਕਾਰਨੋ ਫਿਲਮ ਫੈਸਟੀਵਲ, 1946 ਤੋਂ ਚੱਲ ਰਿਹਾ ਹੈ। ਦੁਨੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਸਲਾਨਾ ਫਿਲਮ ਮੇਲਿਆਂ ਵਿੱਚੋਂ ਇੱਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id5383237


author

Priyanka

Content Editor

Related News