‘ਸ਼ਾਹਰੁਖ਼ ਦੀ ‘ਜਵਾਨ’ ਪਹਿਲੇ ਦਿਨ ਕਰੇਗੀ 125 ਕਰੋੜ ਦੀ ਬੰਪਰ ਓਪਨਿੰਗ’

Thursday, Aug 31, 2023 - 04:08 PM (IST)

‘ਸ਼ਾਹਰੁਖ਼ ਦੀ ‘ਜਵਾਨ’ ਪਹਿਲੇ ਦਿਨ ਕਰੇਗੀ 125 ਕਰੋੜ ਦੀ ਬੰਪਰ ਓਪਨਿੰਗ’

ਨਵੀਂ ਦਿੱਲੀ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਨੂੰ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ। ਇਹ ਫ਼ਿਲਮ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਾਹਰੁਖ਼ ਇਕ ਵਾਰ ਮੁੜ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਦੀ ਓਪਨਿੰਗ ਕਲੈਕਸ਼ਨ ਨੂੰ ਲੈ ਕੇ ਕੇ. ਆਰ. ਕੇ. ਨੇ ਇਕ ਵੱਡਾ ਖ਼ੁਲਾਸਾ ਕੀਤਾ ਹੈ।

ਕੇ. ਆਰ. ਕੇ. ਬਾਲੀਵੁੱਡ ਫ਼ਿਲਮਾਂ ਤੇ ਕਲਾਕਾਰਾਂ ਬਾਰੇ ਅਕਸਰ ਆਪਣੀ ਰਾਏ ਸੋਸ਼ਲ ਮੀਡੀਆ ਰਾਹੀਂ ਦਿੰਦਾ ਰਹਿੰਦਾ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦਾ ਹੈ। ਉਸ ਨੇ ਆਪਣੇ ਅਧਿਕਾਰਕ ‘ਐਕਸ’ ਅਕਾਊਂਟ ’ਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਬਾਰੇ ਕਿਹਾ, ‘‘ਭਾਰਤ ’ਚ ‘ਜਵਾਨ’ ਨੂੰ 75 ਕਰੋੜ ਦੀ ਓਪਨਿੰਗ ਦਿਵਾਉਣ ਲਈ ਸ਼ਾਹਰੁਖ ਖ਼ਾਨ ਨੇ ਪੂਰੀ ਤਿਆਰੀ ਕਰ ਲਈ ਹੈ। ਦੁਨੀਆ ਭਰ ’ਚ ਪਹਿਲੇ ਦਿਨ 125 ਕਰੋੜ ਰੁਪਏ ਤੇ ਹਫ਼ਤੇ ’ਚ 400 ਕਰੋੜ ਦਾ ਕਾਰੋਬਾਰ ਹੋਵੇਗਾ।’’

ਇਹ ਖ਼ਬਰ ਵੀ ਪੜ੍ਹੋ : ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)

ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਸ਼ਾਹਰੁਖ਼ ਦੇ ਨਾਲ ਵਿਜੇ ਸੇਤੁਪਤੀ, ਨਯਨਤਾਰਾ, ਸਾਨਿਆ ਮਲਹੋਤਰਾ ਤੇ ਪ੍ਰਿਆਮਣੀ ਨਜ਼ਰ ਆਉਣਗੇ।

ਫ਼ਿਲਮ ’ਚ ਦੀਪਿਕਾ ਦਾ ਵੀ ਕੈਮਿਓ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ’ਚ ਕਿੰਗ ਖ਼ਾਨ ਦੋਹਰੀ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਪੁਣੇ, ਮੁੰਬਈ, ਹੈਦਰਾਬਾਦ, ਚੇਨਈ, ਰਾਜਸਥਾਨ ਤੇ ਔਰੰਗਾਬਾਦ ’ਚ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News