58 ਸਾਲ ਦੀ ਉਮਰ 'ਚ ਵੀ ਕਿਵੇਂ ਸ਼ਾਹਰੁਖ ਖ਼ਾਨ ਖ਼ੁਦ ਨੂੰ ਰੱਖਦੇ ਨੇ ਫਿੱਟ, ਅਦਾਕਾਰ ਨੇ ਦੱਸੀ ਆਪਣੀ ਰੁਟੀਨ

Saturday, Aug 17, 2024 - 03:09 PM (IST)

58 ਸਾਲ ਦੀ ਉਮਰ 'ਚ ਵੀ ਕਿਵੇਂ ਸ਼ਾਹਰੁਖ ਖ਼ਾਨ ਖ਼ੁਦ ਨੂੰ ਰੱਖਦੇ ਨੇ ਫਿੱਟ, ਅਦਾਕਾਰ ਨੇ ਦੱਸੀ ਆਪਣੀ ਰੁਟੀਨ

ਨਵੀਂ ਦਿੱਲੀ : ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ 'ਚੋਂ ਇੱਕ ਹਨ, ਜਿਨ੍ਹਾਂ ਦੇ ਪ੍ਰਸ਼ੰਸਕ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਮੌਜੂਦ ਹਨ। ਕਿੰਗ ਖ਼ਾਨ 58 ਸਾਲ ਦੀ ਉਮਰ 'ਚ ਵੀ ਕਾਫੀ ਫਿੱਟ ਅਤੇ ਐਕਟਿਵ ਹਨ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਅਕਸਰ ਅਦਾਕਾਰ ਤੋਂ ਉਨ੍ਹਾਂ ਦੀ ਜੀਵਨ ਸ਼ੈਲੀ ਬਾਰੇ ਪੁੱਛਦੇ ਹਨ ਅਤੇ ਕਿੰਗ ਖ਼ਾਨ ਦੀ ਰੋਜ਼ਾਨਾ ਦੀ ਰੁਟੀਨ ਜਾਣਨ ਲਈ ਉਤਸੁਕ ਰਹਿੰਦੇ ਹਨ।

ਹੁਣ ਸ਼ਾਹਰੁਖ ਨੇ ਖੁਦ ਇਕ ਇੰਟਰਵਿਊ 'ਚ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਖੁਲਾਸਾ ਕੀਤਾ ਹੈ। 'ਡੰਕੀ' ਅਦਾਕਾਰ ਨੇ ਦੱਸਿਆ ਹੈ ਕਿ ਉਹ ਕਦੋਂ ਸੌਂਦੇ ਹਨ ਅਤੇ ਕਦੋਂ ਜਾਗਦੇ ਹਨ ਅਤੇ ਬਿਜ਼ੀ ਸ਼ਡਿਊਲ ਦੇ ਬਾਅਦ ਵੀ ਉਹ ਆਪਣੇ ਆਪ ਨੂੰ ਕਿਵੇਂ ਫਿੱਟ ਰੱਖਦੇ ਹਨ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਛੋਟੇ ਭਰਾ ਸਿੱਧੂ ਲਈ ਫੈਨਜ਼ ਨੇ ਭੇਜੀਆਂ ਖ਼ਾਸ ਰੱਖੜੀਆਂ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਝਲਕ

ਕਿੰਗ ਖ਼ਾਨ ਦੀ ਰੋਜ਼ਾਨਾ ਦੀ ਰੁਟੀਨ ਕੀ ਹੈ?
ਹਾਲ ਹੀ 'ਚ 'ਦਿ ਗਾਰਡੀਅਨ' ਨਾਲ ਗੱਲਬਾਤ ਕਰਦੇ ਹੋਏ ਕਿੰਗ ਖ਼ਾਨ ਨੇ ਆਪਣੀ ਰੋਜ਼ਾਨਾ ਦੀ ਰੁਟੀਨ ਸਾਂਝੀ ਕੀਤੀ। ਅਦਾਕਾਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕਾਰਜਕ੍ਰਮ 'ਚ ਅਕਸਰ ਸਵੇਰੇ 5 ਵਜੇ ਸੌਣਾ ਅਤੇ ਸਵੇਰੇ 9 ਜਾਂ 10 ਵਜੇ ਉੱਠਣਾ ਸ਼ਾਮਲ ਹੁੰਦਾ ਹੈ। ਇਸ ਦੇ ਨਾਲ ਹੀ ਉਹ ਸੌਣ ਤੋਂ ਪਹਿਲਾਂ ਵਰਕਆਊਟ ਕਰਦੇ ਹਨ। ਇਸ ਦੇ ਨਾਲ ਹੀ ਅਦਾਕਾਰ ਨੇ ਇਹ ਵੀ ਦੱਸਿਆ ਕਿ ਉਹ ਦਿਨ 'ਚ ਸਿਰਫ਼ ਇੱਕ ਵਾਰ ਹੀ ਖਾਣਾ ਖਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਮੁੜ ਪੰਜਾਬ ਦਾ ਮਾਹੌਲ ਵਿਗਾੜਨ ਦੀ ਫਿਰਾਕ 'ਚ!

ਇਸ ਫ਼ਿਲਮ 'ਚ ਕਿੰਗ ਖ਼ਾਨ ਆਉਣਗੇ ਨਜ਼ਰ 
ਦੱਸ ਦੇਈਏ ਕਿ 2023 'ਚ ਤਿੰਨ ਸੁਪਰਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਉਹ ਜਲਦ ਹੀ 'ਬਾਦਸ਼ਾਹ' 'ਚ ਨਜ਼ਰ ਆਉਣਗੇ। ਕੁਝ ਖਬਰਾਂ ਮੁਤਾਬਕ ਇਸ ਫ਼ਿਲਮ 'ਚ ਉਨ੍ਹਾਂ ਦੀ ਬੇਟੀ ਅਦਾਕਾਰਾ ਸੁਹਾਨਾ ਖ਼ਾਨ ਵੀ ਨਜ਼ਰ ਆਉਣ ਵਾਲੀ ਹੈ। ਅਜਿਹੇ 'ਚ ਇਹ ਪਹਿਲੀ ਫ਼ਿਲਮ ਹੋਵੇਗੀ ਜਿਸ 'ਚ ਦੋਵੇਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨਗੇ। ਇਸ ਫ਼ਿਲਮ ਨੂੰ ਸੁਜੋਏ ਘੋਸ਼ ਡਾਇਰੈਕਟ ਕਰਨ ਜਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News