ਸ਼ਾਹਰੁਖ ਖ਼ਾਨ ਨੇ ਪ੍ਰਸ਼ੰਸਕਾਂ ਨਾਲ ਮਨਾਇਆ ਜਨਮਦਿਨ, ਵੇਖੋ ਜਸ਼ਨ ਦੀਆਂ ਤਸਵੀਰਾਂ

Thursday, Nov 03, 2022 - 10:45 AM (IST)

ਸ਼ਾਹਰੁਖ ਖ਼ਾਨ ਨੇ ਪ੍ਰਸ਼ੰਸਕਾਂ ਨਾਲ ਮਨਾਇਆ ਜਨਮਦਿਨ, ਵੇਖੋ ਜਸ਼ਨ ਦੀਆਂ ਤਸਵੀਰਾਂ

ਮੁੰਬਈ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ 2 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ਅਦਾਕਾਰ ਦੇ ਪ੍ਰਸ਼ੰਸਕਾਂ ’ਚ ਕਾਫ਼ੀ ਕ੍ਰੇਜ਼ ਦਿਖਾਈ ਦਿੱਤਾ। ਦੇਸ਼ ਦੇ ਕੋਨੇ-ਕੋਨੇ ਤੋਂ ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਮੁੰਬਈ ਪਹੁੰਚੇ। ਇਸ ’ਤੇ ਕਿੰਗ ਖ਼ਾਨ ਨੇ ਪ੍ਰਸ਼ੰਸਕਾਂ ਦਾ ਖੁੱਲ੍ਹ ਕੇ ਸਵਾਗਤ ਵੀ ਕੀਤਾ ਅਤੇ ਮੁੰਬਈ 'ਚ ਉਨ੍ਹਾਂ ਲਈ ਇਕ ਈਵੈਂਟ ਵੀ ਆਯੋਜਿਤ ਕੀਤਾ। ਈਵੈਂਟ 'ਚ ਸ਼ਾਹਰੁਖ ਨੇ ਕੇਕ ਕੱਟ ਕੇ ਆਪਣੇ ਜਨਮਦਿਨ ਦੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ- ਅੱਧੀ ਰਾਤ ਸ਼ਾਹਰੁਖ ਪ੍ਰਸ਼ੰਸਕਾਂ ਨੂੰ ਮਿਲਣ ਪਹੁੰਚੇ 'ਮੰਨਤ' ਦੀ ਬਾਲਕਨੀ 'ਚ, ਵੇਖ ਲੋਕਾਂ ਨੇ ਗਾਏ ਫ਼ਿਲਮਾਂ ਦੇ ਗੀਤ

ਸ਼ਾਹਰੁਖ ਖ਼ਾਨ ਦੇ ਫ਼ੈਨ ਪੇਜ ’ਤੇ ਉਨ੍ਹਾਂ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿੰਗ ਖ਼ਾਨ ਆਪਣੇ ਪ੍ਰਸ਼ੰਸਕਾਂ ’ਚ ਕਾਫ਼ੀ ਖੁਸ਼ ਹਨ। ਇਸ ਦੌਰਾਨ ਉਹ ਸਫ਼ੈਦ ਟੀ-ਸ਼ਰਟ ਅਤੇ ਜੀਂਸ ਦੇ ਨਾਲ ਡੈਨਿਮ ਜੈਕੇਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕਾਂ ਲਈ ਆਯੋਜਿਤ ਸਮਾਗਮ ’ਚ ਅਦਾਕਾਰਾ ਨੇ ਕੇਕ ਕੱਟਿਆ ਅਤੇ ਸਟੇਜ ’ਤੇ ਡਾਂਸ ਕੀਤਾ।

#BurjKhalifa lights up to wish #ShahRukhKhan on his 57th birthday. Watch the viral video#shahrukhkhanbirthday #SRKDay #SRKBirthday https://t.co/kHno5VQPfg

— India TV (@indiatvnews) November 3, 2022

ਵੀਡੀਓ 'ਚ ਸ਼ਾਹਰੁਖ ਆਪਣੇ ਸੁਪਰਹਿੱਟ ਗੀਤ ‘ਛਈਆ ਛਈਆ’ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨਾਲ ਖੂਬ ਧੂਮ ਮਚਾ ਰਹੇ ਹਨ।

King Khan cutting the Birthday cake at the special event for FANs ♥️ #ShahRukhKhan #HappyBirthdaySRK #HappyBirthdayKingKhan #SRKUniverse #KingKhan #SRKDay pic.twitter.com/ip1cSU64vv

— Shah Rukh Khan Universe Fan Club (@SRKUniverse) November 2, 2022

ਦੱਸ  ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਸ਼ਾਹਰੁਖ ਖ਼ਾਨ ਦੇ ਜਨਮਦਿਨ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫੀ ਕ੍ਰੇਜ਼ ਸੀ। ਕਿੰਗ ਖ਼ਾਨ ਦੇ ਜਨਮਦਿਨ 'ਤੇ ਹਰ ਸਾਲ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਸ਼ੰਸਕ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਤੋਹਫ਼ੇ ਵੀ ਦਿੰਦੇ ਹਨ।

PunjabKesari
ਅਦਾਕਾਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ਪਠਾਨ ਜਿਸ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਫ਼ਿਲਮ 'ਚ ਸ਼ਾਹਰੁਖ ਤੋਂ ਇਲਾਵਾ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਨਜ਼ਰ ਆਉਣਗੇ।
PunjabKesari


author

Shivani Bassan

Content Editor

Related News