ਫ਼ਿਲਮ ''ਰਾਖੀ'' ''ਚ ਇਕੱਠੇ ਨਜ਼ਰ ਆਉਣਗੇ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ

Wednesday, Jul 14, 2021 - 02:44 PM (IST)

ਫ਼ਿਲਮ ''ਰਾਖੀ'' ''ਚ ਇਕੱਠੇ ਨਜ਼ਰ ਆਉਣਗੇ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ

ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਬਾਲੀਵੁਡ ਦੇ ਦੋ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੂੰ ਤੁਸੀਂ ਆਫ ਸਕਰੀਨ ਤਾਂ ਕਈ ਵਾਰ ਵੇਖਿਆ ਹੋਵੇਗਾ ਪਰ ਇਹ ਦੋਵੇਂ ਕਦੇ ਵੀ ਵੱਡੇ ਪਰਦੇ ਤੇ ਮੇਨ ਲੀਡ ਵਜੋਂ ਨਜ਼ਰ ਨਹੀਂ ਆਏ। ਹਾਲਾਂਕਿ ਸੰਜੇ ਦੱਤ ਨੇ ਸ਼ਾਹਰੁਖ ਖ਼ਾਨ ਦੀ 'ਓਮ ਸ਼ਾਂਤੀ ਓਮ' ਅਤੇ 'ਰਾਵਨ' ਫ਼ਿਲਮ ਵਿੱਚ ਗੈਸਟ ਅਪੀਅਰੈਂਸ ਦੇ ਤੌਰ 'ਤੇ ਨਜ਼ਰ ਆਏ ਸਨ। ਹੁਣ ਇਹ ਦੋਵੇਂ ਸੁਪਰਸਟਾਰ ਇੰਨੇ ਸਾਲਾਂ ਦੇ ਕਰੀਅਰ ਤੋਂ ਬਾਅਦ ਵੱਡੇ ਪਰਦੇ 'ਤੇ ਪਹਿਲੀ ਵਾਰ ਇਕੱਠੇ ਆਉਣ ਜਾ ਰਹੇ ਹਨ।
ਰਿਪੋਰਟਾਂ ਮੁਤਾਬਕ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਵਾਇਆਕੋਮ 18 ਪ੍ਰੋਡਕਸ਼ਨ ਦੇ ਬੈਨਰ ਹੇਠ ਇੱਕ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਕਿਵੇਂ ਦੀ ਹੈ, ਕਿਸ ਬਾਰੇ ਹੈ ਅਤੇ ਕੌਣ ਇਸ ਨੂੰ ਡਾਇਰੈਕਟ ਕਰ ਰਿਹਾ ਹੈ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਫ਼ਿਲਮ ਦਾ ਨਾਮ 'ਰਾਖੀ' ਹੋਵੇਗਾ ਅਤੇ ਸ਼ਾਹਰੁਖ ਖ਼ਾਨ- ਸੰਜੇ ਦੱਤ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਆਪਣੀ ਫਿਲਮ 'ਪਠਾਨ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ, ਦੂਜੇ ਪਾਸੇ ਸੰਜੇ ਦੱਤ ਵੀ ਕਈ ਇੰਕਮਪਲੀਟ ਪ੍ਰਾਜੈਕਟ ਹਨ ਜਿਸ ਨੂੰ ਉਹ ਪੂਰਾ ਕਰ ਰਹੇ ਹਨ। ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਦੀ ਫ਼ਿਲਮ ਮਲਟੀ ਲੈਂਗੂਏਜ ਫ਼ਿਲਮ ਹੋਵੇਗੀ। ਹਾਲਾਂਕਿ ਅਜੇ ਤੱਕ ਕਿਸੇ ਨੂੰ ਵੀ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਦੋਵੇਂ ਸੁਪਰਸਟਾਰਜ਼ ਦੇ ਫੈਨਜ਼ ਲਈ ਇਹ ਖ਼ਬਰ ਕਾਫ਼ੀ ਐਕਸਾਈਟਿਡ ਖ਼ਬਰ ਹੈ।


author

Aarti dhillon

Content Editor

Related News