ਸ਼ਾਹਰੁਖ, ਸਲਮਾਨ, ਆਮਿਰ ਸਣੇ 38 ਪ੍ਰੋਡਕਸ਼ਨ ਹਾਊਸ ਤੇ ਸੰਸਥਾਵਾਂ ਨੇ ਚੈਨਲਾਂ 'ਤੇ ਕੀਤਾ ਮੁਕੱਦਮਾ

10/14/2020 8:56:18 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਅਕਸ ਵਿਗੜਨ ਨੂੰ ਲੈ ਕੇ 38 ਫ਼ਿਲਮ ਕੰਪਨੀਆਂ ਤੇ ਸੰਸਥਾਵਾਂ ਨੇ ਦਿੱਲੀ ਹਾਈ ਕੋਰਟ 'ਚ ਇਕ ਮੁਕੱਦਮਾ ਦਾਇਰ ਕੀਤਾ ਹੈ, ਜਿਸ 'ਚ ਬਾਲੀਵੁੱਡ ਨੂੰ ਲੈ ਕੇ ਗ਼ੈਰ ਜ਼ਿੰਮੇਵਾਰ, ਅਪਮਾਨਜਨਕ ਤੇ ਬਦਨਾਮ ਕਰਨ ਵਾਲੀ ਬਿਆਨਬਾਜ਼ੀ ਅਤੇ ਮੀਡੀਆ ਟਰਾਇਲਜ਼ ਕਰਨ ਵਾਲੇ ਕੁਝ Media houses ਤੇ TV journalists ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ। ਕੇਸ ਦਾਇਰ ਕਰਨ ਵਾਲਿਆਂ 'ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਦੀਆਂ ਕੰਪਨੀਆਂ ਸਮੇਤ ਕਈ ਵੱਡੇ ਪ੍ਰੋਡਕਸ਼ਨ ਹਾਊਸ ਸ਼ਾਮਲ ਹਨ।

ਦੱਸ ਦਈਏ ਕਿ ਪਿਛਲੇ ਚਾਰ ਮਹੀਨਿਆਂ 'ਚ ਤਮਾਮ ਮੀਡੀਆਂ ਰਿਪੋਰਟਾਂ 'ਚ ਬਾਲੀਵੁੱਡ ਨੂੰ ਲੈ ਕੇ ਕਾਫ਼ੀ ਕੁਝ ਕਿਹਾ ਗਿਆ। ਖ਼ਾਸ ਕਰ ਕੇ ਡਰੱਗ ਦੀ ਜਾਂਚ ਦੌਰਾਨ ਕਈ ਫ਼ਿਲਮੀ ਸਿਤਾਰਿਆਂ ਨੂੰ ਇਸ ਨਾਲ ਜੋੜਿਆ ਗਿਆ ਤੇ ਬਾਲੀਵੁੱਡ ਨੂੰ ਅਜਿਹੀ ਜਗ੍ਹਾ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਡਰੱਗ ਜਿਹੀਆਂ ਬੁਰਾਈਆਂ ਦਾ ਬੋਲਬਾਲਾ ਹੈ। ਦਿੱਲੀ ਹਾਈ ਕੋਰਟ 'ਚ ਜੋ ਸਿਵਿਲ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਉਸ 'ਚ Republic TV ਤੇ Times now ਦੇ ਨਾਂ ਸ਼ਾਮਲ ਹਨ। ਨਾਲ ਹੀ ਅਰਨਬ ਗੋਸਵਾਮੀ, ਪ੍ਰਦੀਪ ਭੰਡਾਰੀ, ਰਾਹੁਲ ਸ਼ਿਵਸ਼ੰਕਰ ਤੇ ਨਵਿਕਾ ਕੁਮਾਰ ਨੂੰ ਵੀ ਪਾਰਟੀ ਬਣਾਇਆ ਗਿਆ ਹੈ।

ਪਟੀਸ਼ਨ 'ਚ ਨਿਊਜ਼ ਚੈਨਲਾਂ ਤੋਂ ਪ੍ਰੋਗਰਾਮ ਕੋਡ ਦਾ ਪਾਲਨ ਕਰਦੇ ਹੋਏ ਅਕਸ ਖ਼ਰਾਬ ਕਰਨ ਵਾਲੇ Content ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ। ਦੋਸ਼ ਹੈ ਕਿ ਚੈਨਲਜ਼ ਨੇ ਬਾਲੀਵੁੱਡ ਨੂੰ ਲੈ ਕੇ ਬੇਹੱਦ ਬੁਰੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਇਸ ਪਟੀਸ਼ਨ ਲਈ 34 ਵੱਡੇ ਪ੍ਰੋਡਕਸ਼ਨ ਹਾਊਸ ਤੇ 4 ਫ਼ਿਲਮ ਸੰਸਥਾਵਾਂ ਇਕੱਠੀਆਂ ਨਾਲ ਆਈਆਂ ਹਨ। ਫਿਲਮ ਮੇਕਰ ਵਿਵੇਕ ਅਗਨੀਹੋਤਰੀ ਨੇ ਇਨ੍ਹਾਂ ਸਾਰੇ ਨਾਵਾਂ ਦੀ ਲਿਸਟ ਸਾਂਝੀ ਕੀਤੀ ਹੈ।

ਦੱਸਣਯੋਗ ਹੈ ਕਿ ਇਸ ਲਿਸਟ ਅਨੁਸਾਰ The Film and Television Producers Guild of India, Screen Writers Association, The Cine and TV Artists Association ਤੇ ਇੰਡੀਅਨ ਫ਼ਿਲਮ ਐਂਡ ਟੀਵੀ Producers Council ਸ਼ਾਮਲ ਹੈ। ਉੱਥੇ ਹੀ ਆਮਿਰ ਖ਼ਾਨ ਪ੍ਰੋਡਕਸ਼ਨ, ਸ਼ਾਹਰੁਖ ਖ਼ਾਨ ਦੀ ਕੰਪਨੀ Red Chillies Entertainment, ਸਲਮਾਨ ਖ਼ਾਨ ਫਿਲਮਜ਼, ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ, Ad-labs films, ਅਜੇ ਦੇਵਗਨ ਫਿਲਮਜ਼, ਅਨਿਲ ਕਪੂਰ ਫ਼ਿਲਮ ਤੇ ਕਮਿਊਨੀਕੇਸ਼ਨ ਨੈੱਟਵਰਕ, ਅਰਬਾਜ਼ ਖ਼ਾਨ ਪ੍ਰੋਡਕਸ਼ਨ, ਆਸ਼ੂਤੋਸ਼ ਗੋਵਾਰਿਕਰ ਪ੍ਰੋਡਕਸ਼ਨ, ਕੇਪ ਆਫ ਗੁੱਡ ਫਿਲਮਜ਼, ਫਰਹਾਨ ਅਖ਼ਤਰ ਦੀ Excel Entertainment, ਰਾਕੇਸ਼ ਰੋਸ਼ਨ ਦੀ ਫ਼ਿਲਮ ਕਰਾਫਟ ਪ੍ਰੋਡਕਸ਼ਨ, ਕਬੀਰ ਖ਼ਾਨ ਫ਼ਿਲਮ, Nadiadwala Grandson Entertainment, Rohit Shetty Pictures, Reliance Big Entertainment, Roy Kapoor 6ilms, Sohail Khan Productions, ਵਿਨੋਦ ਚੋਪੜਾ ਫ਼ਿਲਮ, ਵਿਸ਼ਾਲ ਭਾਰਦਵਾਜ ਪਿਕਚਰਜ਼ ਤੇ ਯਸ਼ਰਾਜ ਫ਼ਿਲਮਜ਼ ਵੀ ਸ਼ਾਮਲ ਹਨ।


sunita

Content Editor

Related News