ਸ਼ਾਹਰੁਖ ਦਾ ਭਗਤ ਬਣਿਆ ਪ੍ਰਸਿੱਧ ਅਦਾਕਾਰ, ਕਿਹਾ- ਦੀਵਾਲੀ ''ਤੇ ਅੱਖਾਂ ਨਾਲ ਕਰਾਂਗਾ ਆਰਤੀ

Monday, Oct 28, 2024 - 10:16 AM (IST)

ਸ਼ਾਹਰੁਖ ਦਾ ਭਗਤ ਬਣਿਆ ਪ੍ਰਸਿੱਧ ਅਦਾਕਾਰ, ਕਿਹਾ- ਦੀਵਾਲੀ ''ਤੇ ਅੱਖਾਂ ਨਾਲ ਕਰਾਂਗਾ ਆਰਤੀ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਸਿਰਫ਼ ਪ੍ਰਸ਼ੰਸਕ ਹੀ ਨਹੀਂ ਸਗੋਂ ਇੰਡਸਟਰੀ ਦੇ ਲੋਕ ਵੀ ਬਹੁਤ ਪਸੰਦ ਕਰਦੇ ਹਨ। ਜਿੱਥੇ ਸੀਨੀਅਰ ਅਦਾਕਾਰ ਸ਼ਾਹਰੁਖ ਦੀ ਤਾਰੀਫ਼ ਕਰਦੇ ਨਹੀਂ ਥੱਕਦੇ, ਉੱਥੇ ਹੀ ਨਵੇਂ ਕਲਾਕਾਰਾਂ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਾਰ ਉਨ੍ਹਾਂ ਨਾਲ ਕੰਮ ਕਰਕੇ ਸਕ੍ਰੀਨ ਸ਼ੇਅਰ ਕਰਨ। ਕਈ ਨਵੇਂ ਕਲਾਕਾਰਾਂ ਦੀ ਇਹ ਇੱਛਾ ਅਧੂਰੀ ਰਹਿੰਦੀ ਹੈ ਪਰ ਫਿਰ ਵੀ ਉਨ੍ਹਾਂ ਨੇ ਸ਼ਾਹਰੁਖ ਨੂੰ ਮਿਲਣ ਦੀ ਉਮੀਦ ਨਹੀਂ ਛੱਡੀ। ਉਨ੍ਹਾਂ ਲਈ ਸ਼ਾਹਰੁਖ ਉਨ੍ਹਾਂ ਦੇ ਭਗਵਾਨ ਵਾਂਗ ਹਨ। ਹੁਣ ਇੱਕ ਹੋਰ ਜੂਨੀਅਰ ਅਦਾਕਾਰ ਨੇ ਸ਼ਾਹਰੁਖ ਨੂੰ ਲੈ ਕੇ ਆਪਣੀ ਇੱਛਾ ਜ਼ਾਹਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -  ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਮੁਸ਼ਕਿਲਾਂ 'ਚ, ਜਾਰੀ ਹੋ ਗਿਆ ਨੋਟਿਸ

ਸ਼ਾਹਰੁਖ ਨੂੰ ਮਿਲਣ ਦੀ ਜ਼ਾਹਰ ਕੀਤੀ ਇੱਛਾ
ਮੈਡੌਕ ਹਾਰਰ-ਕਾਮੇਡੀ ਯੂਨੀਵਰਸ ਦੀ ਫ਼ਿਲਮ ‘ਮੂੰਜਾ’ ‘ਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਅਭਿਨੇਤਾ ਅਭੈ ਵਰਮਾ ਨੇ ਹਾਲ ਹੀ ‘ਚ ਸ਼ਾਹਰੁਖ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀਵਾਲੀ ‘ਤੇ ਕਿੰਗ ਖ਼ਾਨ ਨੂੰ ਮਿਲਣਾ ਚਾਹੁੰਦੇ ਹਨ। ਅਭੈ ਆਪਣੀ ਅਗਲੀ ਫ਼ਿਲਮ ‘ਚ ਸ਼ਾਹਰੁਖ ਨਾਲ ਨਜ਼ਰ ਆਉਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ

ਕਿੰਗ 'ਚ ਸ਼ਾਹਰੁਖ ਨਾਲ ਕਰਨਗੇ ਕੰਮ
ਅਭੈ ਦੀ ਪਿਛਲੀ ਫ਼ਿਲਮ 'ਮੁੰਜਾ' ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। 'ਮੁੰਜਾ' ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ ਅਤੇ ਅਭੈ ਨੇ ਇਸ ਫ਼ਿਲਮ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਸੀ। ਸ਼ਾਹਰੁਖ ਦੀ ਆਉਣ ਵਾਲੀ ਫ਼ਿਲਮ 'ਕਿੰਗ' ਮਲਟੀਸਟਾਰਰ ਫ਼ਿਲਮ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਚਰਚਾਵਾਂ ਹਨ। ਇਸ ਫ਼ਿਲਮ 'ਚ ਸ਼ਾਹਰੁਖ ਧੀ ਸੁਹਾਨਾ ਖ਼ਾਨ ਨਾਲ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਤੋਂ ਇਲਾਵਾ ਫ਼ਿਲਮ 'ਚ ਅਭੈ ਵਰਮਾ ਵੀ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ

'ਅੱਖਾਂ ਨਾਲ ਕਰਾਂਗਾ ਆਰਤੀ'
ਆਪਣੇ ਹਾਲੀਆ ਇੰਟਰਵਿਊ 'ਚ ਅਭੈ ਨੇ ਆਪਣੇ ਦੀਵਾਲੀ ਦੇ ਪਲਾਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਦੀਵਾਲੀ ‘ਤੇ ਸ਼ਾਹਰੁਖ ਖ਼ਾਨ ਨੂੰ ਮਿਲਣਾ ਚਾਹੁੰਦੇ ਹਨ। ਇਸ ਦੌਰਾਨ ਸ਼ਾਹਰੁਖ ਨਾਲ ਮੁਲਾਕਾਤ ਨੂੰ ਲੈ ਕੇ ਉਨ੍ਹਾਂ ਨੇ ਮਜ਼ਾਕ ‘ਚ ਕਿਹਾ ਕਿ ਉਹ ਉਸ ਪਲ ਲਈ ਆਰਤੀ ਦੀ ਥਾਲੀ ਆਪਣੇ ਦਿਮਾਗ ‘ਚ ਰੱਖਣਗੇ ਅਤੇ ਆਪਣੀਆਂ ਅੱਖਾਂ ਨਾਲ ਆਰਤੀ ਕਰਨਗੇ। ਅਭੈ ਇਸ ਫ਼ਿਲਮ ਅਤੇ ਸ਼ਾਹਰੁਖ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News