ਸ਼ਬਾਨਾ ਆਜ਼ਮੀ ਨਾਲ ਠੱਗੀ ਕਰਨੀ ਪਈ ਮਹਿੰਗੀ, ਅਦਾਕਾਰਾ ਨੇ ਮੁੰਬਈ ਪੁਲਸ ਨੂੰ ਕੀਤੀ ਕੰਪਨੀ ਦੇ ਮਾਲਕਾਂ ਦੀ ਸ਼ਿਕਾਇਤ

Friday, Jun 25, 2021 - 10:36 AM (IST)

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ 24 ਜੂਨ ਨੂੰ ਆਪਣੇ ਨਾਲ ਹੋਈ ਠੱਗੀ ਦਾ ਖੁਲਾਸਾ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਕ ਸ਼ਰਾਬ ਡਿਲਿਵਰ ਕਰਨ ਵਾਲੀ ਐਪ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਅਦਾਕਾਰਾ ਨੇ ਆਪਣੇ ਟਵੀਟ ’ਚ ਕੰਪਨੀ ਦਾ ਨਾਂ ਦੱਸਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਅਤੇ ਆਪਣੇ ਆਰਡਰ ਦੀ ਪੂਰੀ ਜਾਣਕਾਰੀ ਦਿੱਤੀ। ਆਪਣੇ ਪੋਸਟ ’ਚ ਸ਼ਬਾਨਾ ਆਜ਼ਮੀ ਨੇ ਦਾਅਵਾ ਕੀਤਾ ਕਿ ਸ਼ਰਾਬ ਡਿਲਿਵਰੀ ਕਰਨ ਵਾਲੇ ਐਪ ਨੇ ਉਨ੍ਹਾਂ ਤੋਂ ਪੈਸੇ ਵੀ ਲੈ ਲਏ ਪਰ ਸ਼ਰਾਬ ਦੀ ਡਿਲਿਵਰੀ ਨਹੀਂ ਕੀਤੀ, ਟਵੀਟ ’ਚ ਅਦਾਕਾਰਾ ਨੇ ਪੇਮੈਂਟ ਦੀ ਪੂਰੀ ਜਾਣਕਾਰੀ ਵੀ ਦਿੱਤੀ। ਹੁਣ ਅਦਾਕਾਰਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੁੰਬਈ ਪੁਲਸ 'ਤੇ ਸਾਈਬਰ ਕਰਾਈਮ ਨੂੰ ਦੇ ਦਿੱਤੀ ਅਤੇ ਉਨ੍ਹਾਂ ਤੋਂ ਐਕਸ਼ਨ ਲੈਣ ਦੀ ਮੰਗ ਕੀਤੀ ਹੈ। 

PunjabKesari
ਲੋਕਾਂ ਨੂੰ ਸਾਵਧਾਨ ਕਰਨ ਤੋਂ ਬਾਅਦ ਮੁੰਬਈ ਪੁਲਸ ਤੇ ਸਾਈਬਰ ਸੇਲ ਨੂੰ ਟੈਗ ਕਰਦੇ ਹੋਏ ਸ਼ਬਾਨਾ ਆਜ਼ਮੀ ਨੇ ਟਵੀਟ ਕੀਤਾ ਹੈ, ‘ਆਖਿਰਕਾਰ Living Liquidz ਦੇ ਮਾਲਕ ਜਿਨ੍ਹਾਂ ਨੇ ਮੈਨੂੰ ਧੋਖਾ ਦਿੱਤਾ ਉਨ੍ਹਾਂ ਦਾ ਪਤਾ ਚੱਲ ਗਿਆ ਹੈ ਅਤੇ ਇਹ ਵੀ ਪਤਾ ਲੱਗ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਧੋਖਾ ਦਿੱਤਾ ਉਹ ਫਰਾਡ ਸਨ। ਜਿਨ੍ਹਾਂ ਦਾ Living Liquidz ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ। ਮੈਂ ਮੁੰਬਈ ਪੁਲਸ ਤੇ ਸਾਈਬਰ ਕਰਾਈਮ ਨੂੰ ਇਨ੍ਹਾਂ ਬਦਮਾਸ਼ਾਂ ਖ਼ਿਲਾਫ਼ ਐਕਸ਼ਨ ਲੈਣ ਦੀ ਅਪੀਲ ਕਰਦੀ ਹੈ ਜੋ ਬਿਜ਼ਨੈੱਸ ਦਾ ਨਾਂ ਖਰਾਬ ਕਰ ਰਹੇ ਤੇ ਸਾਨੂੰ ਧੋਖਾ ਦੇ ਰਹੇ ਹਨ।’


Aarti dhillon

Content Editor

Related News