ਸੈਕਸੀ ਸੰਨੀ ਲਿਓਨ ਨੇ ਵਧਾਈ ਆਪਣੀ ਫੀਸ, ਜਾਣ ਕੇ ਲੱਗੇਗਾ ਤੁਹਾਨੂੰ ਵੀ ਝਟਕਾ (ਦੇਖੋ ਤਸਵੀਰਾਂ)

Tuesday, Aug 04, 2015 - 10:31 AM (IST)

 ਸੈਕਸੀ ਸੰਨੀ ਲਿਓਨ ਨੇ ਵਧਾਈ ਆਪਣੀ ਫੀਸ, ਜਾਣ ਕੇ ਲੱਗੇਗਾ ਤੁਹਾਨੂੰ ਵੀ ਝਟਕਾ (ਦੇਖੋ ਤਸਵੀਰਾਂ)

ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਅਦਾਕਾਰਾ ਬਣੀ ਸੰਨੀ ਲਿਓਨ ਦੀ ਇਨ੍ਹੀਂ ਦਿਨੀਂ ਫੀਸ ਕਾਫੀ ਵੱਧ ਗਈ ਹੈ। ਹਾਲ ਹੀ ''ਚ ਸੰਨੀ ਲਿਓਨ ਨੇ ਇਕ ਬ੍ਰਾਂਡ ਸ਼ੂਟ ਲਈ ਇੰਨੀਂ ਅਮਾਊਂਟ ਚਾਰਜ਼ ਕੀਤੀ, ਜੋ ਹਮੇਸ਼ਾ ਬਾਲੀਵੁੱਡ ''ਚ ਸਿਰਫ ਏ-ਲਿਸਟ ਦੇ ਸਿਤਾਰੇ ਕਰਿਆ ਕਰਦੇ ਸਨ। ਸੂਤਰਾਂ ਦੀ ਮੰਨੀਏ ਤਾਂ ਐਡ ਸ਼ੂਟ ਲਈ ਸੰਨੀ ਨੇ 8 ਕਰੋੜ ਰੁਪਏ ਮੰਗੇ ਹਨ। ਸੰਨੀ ਨੇ ਇਹ ਰਕਮ ਇਕ ਦਵਾਈ ਐਡ ਲਈ ਲਈ ਹੈ। ਜਾਣਕਾਰੀ ਮੁਤਾਬਕ ਸੰਨੀ ਨੇ ਕਰੀਬ 2 ਕਰੋੜ ਪ੍ਰਤੀ ਦਿਨ ਦੇ ਹਿਸਾਬ ਨਾਲ ਇਸ ਸ਼ੂਟ ਲਈ ਚਾਰਜ਼ ਕੀਤਾ। ਇਸ ਸ਼ੂਟਿੰਗ ਨੂੰ ਪੂਰਾ ਕਰਨ ''ਚ 4 ਦਿਨ ਲੱਗੇ ਅਤੇ ਇਸ ਤਰ੍ਹਾਂ ਸੰਨੀ ਨੇ ਕੁੱਲ 8 ਕਰੋੜ ਰੁਪਏ ਕਮਾਏ ਹਨ। 

ਵਰਣਨਯੋਗ ਹੈ ਕਿ ''ਰਾਗਿਨੀ ਐਮਐਮਐਸ 2'', ''ਏਕ ਪਹੇਲੀ ਲੀਲਾ'' ਅਤੇ ''ਕੁਛ ਕੁਛ ਲੋਚਾ ਹੈ'' ''ਚ ਨਜ਼ਰ ਆ ਚੁੱਕੀ ਸੰਨੀ ਨੇ ਫਿਲਮਾਂ ਲਈ ਵੀ ਆਪਣੀ ਫੀਸ ਵਧਾ ਦਿੱਤੀ ਹੈ ਅਤੇ ਹੁਣ ਉਸ ਦੀ ਡਿਮਾਂਡ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ ਦੀ ਤਰ੍ਹਾਂ ਵੱਧਦੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਪ੍ਰਡਿਊਸਰ ਸੰਨੀ ਨੂੰ ਇੰਨੀ ਰਕਮ ਦੇਣ ਲਈ ਤਿਆਰ ਵੀ ਰਹਿੰਦੇ ਹਨ। ਹੁਣ ਕਰੀਏ ਵੀ ਤਾਂ ਕੀ ਕਿਉਂਕਿ ਜੋ ਦਿਖਦਾ ਹੈ ਉਹ ਵਿਕਦਾ ਹੈ।


Related News