ਸੈਕਸ ਟੇਪ ਸਕੈਂਡਲ ਨਾਲ ਚਰਚਾ ''ਚ ਆਈ ਕੈਟਰੀਨਾ ਦੀ ਭੈਣ ਦੀ ਫ਼ਿਲਮ ਹੋਵੇਗੀ ਰਿਲੀਜ਼!

Monday, Mar 21, 2016 - 06:05 PM (IST)

ਸੈਕਸ ਟੇਪ ਸਕੈਂਡਲ ਨਾਲ ਚਰਚਾ ''ਚ ਆਈ ਕੈਟਰੀਨਾ ਦੀ ਭੈਣ ਦੀ ਫ਼ਿਲਮ ਹੋਵੇਗੀ ਰਿਲੀਜ਼!

ਮੁੰਬਈ- ਭਾਰਤ ''ਚ ਆਨਲਾਈਨ ਫ਼ਿਲਮਾਂ ਦਾ ਟਰੈਂਡ ਵੱਧਦਾ ਜਾ ਰਿਹਾ ਹੈ। ਸਲਮਾਨ ਖਾਨ ਦੇ ਪ੍ਰੋਡਕਸ਼ਨ ''ਚ ਤਿਆਰ ਹੋਈ ''ਡਾ ਕੇਬੀ'' ਵੀ ਆਨਲਾਈਨ ਰਿਲੀਜ਼ ਹੋ ਗਈ ਹੈ। ਪਹਿਲੇ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਥਿਏਟਰ ''ਚ ਵੀ ਦਿਖਾਈ ਦੇਵੇਗੀ। ਇਸ ਫ਼ਿਲਮ ''ਚ ਕੈਟਰੀਨਾ ਕੈਫ ਦੀ ਭੈਣ ਇਸਾਬੇਲ ਨਜ਼ਰ ਆਵੇਗੀ, ਜੋ ਸੈਕਸ ਟੇਪ ਸਕੈਂਡਲ ਨਾਲ ਸੁਰਖੀਆਂ ''ਚ ਆਈ ਸੀ।

ਫ਼ਿਲਮ ਭਾਰਤ ਤਾਂ ਪੁੱਜ ਚੁੱਕੀ ਹੈ ਪਰ ਆਨਲਾਈਨ ਇਹ ਪ੍ਰੋਜੈਕਟ ਸਾਲ 2014 ''ਚ ਪੂਰਾ ਹੋ ਗਿਆ ਸੀ। ਪਰ ਥਿਏਟਰ ''ਚ ਰਿਲੀਜ਼ ਨਹੀਂ ਪਾਈ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇਸਾਬੇਲ ਨੂੰ ਬਾਲੀਵੁੱਡ ''ਚ ਲਾਂਚ ਕਰਨ ਲਈ ਇਹ ਤਿਆਰੀਆਂ ਕੀਤੀਆਂ ਗਈਆਂ ਸਨ।

ਹਾਲ ਹੀ ''ਚ ਸਲਮਾਨ ਨੇ ਟਵੀਟ ਕੀਤਾ,''''ਡਾ ਕੈਬੀ ਭਾਰਤ ''ਚ ਕੇਵਲ ਹੌਟਸਟਾਰ ''ਤੇ ਮੌਜੂਦ ਹੈ।'''' ਸੂਤਰਾਂ ਨੇ ਦੱਸਿਆ ਹੈ ਕਿ ਇਹ ਫ਼ਿਲਮ ਡੀ. ਵੀ. ਡੀ. ''ਤੇ ਯੂ. ਐੱਸ. ਅਤੇ ਕੈਨੇਡਾ ''ਚ ਕੁਝ ਸਮੇਂ ਪਹਿਲੇ ਰਿਲੀਜ਼ ਕੀਤੀ ਗਈ ਹੈ। ਹਰ ਕੋਈ ਇਸ ਨੂੰ ਭਾਰਤ ''ਚ ਰਿਲੀਜ਼ ਕਰਨ ਦੀ ਮੰਗ ਕਰ ਰਿਹਾ ਸੀ ਪਰ ਗੱਲ ਨਹੀਂ ਬਣ ਪਾਈ ਹੈ। ਅੰਤ ''ਚ ਇਸ ਨੂੰ ਆਨਲਾਈਨ ਰਿਲੀਜ਼ ਕੀਤਾ ਗਿਆ ਹੈ।

 


author

Anuradha Sharma

News Editor

Related News