ਜਦੋਂ ਫ਼ੋਟੋਗ੍ਰਾਫ਼ਰ ਵੇਖ ਚਿਹਰਾ ਲੁਕਾ ਕੇ ਭੱਜਣ ਲੱਗੀ ਸ਼ਹਿਨਾਜ਼, ਸਿਧਾਰਥ ਨਿਗਮ ਨੇ ਕੀਤਾ ਫ਼ੋਨ ਹਾਈਜੈਕ

Wednesday, Jun 22, 2022 - 02:32 PM (IST)

ਜਦੋਂ ਫ਼ੋਟੋਗ੍ਰਾਫ਼ਰ ਵੇਖ ਚਿਹਰਾ ਲੁਕਾ ਕੇ ਭੱਜਣ ਲੱਗੀ ਸ਼ਹਿਨਾਜ਼, ਸਿਧਾਰਥ ਨਿਗਮ ਨੇ ਕੀਤਾ ਫ਼ੋਨ ਹਾਈਜੈਕ

ਮੁੰਬਈ: ਅਦਾਕਾਰਾ ਸ਼ਹਿਨਾਜ਼ ਗਿੱਲ ਇੰਡਸਟਰੀ ਦੀ ਇਕ ਅਜਿਹੀ ਸਟਾਰ ਹੈ ਜੋ ਨਾ ਸਿਰਫ਼ ਫ਼ੋਟੋਗ੍ਰਾਫ਼ਰ ਨੂੰ ਖੁੱਲ੍ਹ ਕੇ ਮਿਲਦੀ ਹੈ ਸਗੋਂ ਜਦੋਂ ਵੀ ਉਸ ਨੂੰ ਏਅਰਪੋਰਟ ’ਤੇ ਦੇਖਿਆ ਜਾਂਦਾ ਹੈ ਤਾਂ ਖੁਸ਼ੀ ਨਾਲ ਪੋਜ਼ ਵੀ ਦਿੰਦੀ ਹੈ। ਹਾਲਾਂਕਿ ਇਸ ਵਾਰ ਏਅਰਪੋਰਟ ’ਤੇ ਕੁਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਸ਼ਹਿਨਾਜ਼ ਨੂੰ ਮੰਗਲਵਾਰ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਸ਼ਹਿਨਾਜ਼ ਗੁਲਾਬੀ ਹੂਡੀ, ਜੀਂਸ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਵਾਲ ਖੁੱਲ੍ਹੇ ਰੱਖੇ ਹਨ। ਸ਼ਹਿਨਾਜ਼ ਨੇ ਆਪਣਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਸੀ।

PunjabKesari

ਏਅਰਪੋਰਟ ’ਤੇ ਸਪੋਟ ਹੋਈ ਸ਼ਹਿਨਾਜ਼ ਗਿੱਲ ਦੀ ਨਜ਼ਰ ਜਿਵੇਂ ਹੀ ਪੈਪਾਰਾਜ਼ੀ ’ਤੇ ਪੈਂਦੀ ਹੈ ਤਾਂ ਉਹ ਦੌੜਣਾ ਸ਼ੁਰੂ ਕਰ ਦਿੰਦੀ ਹੈ। ਸ਼ਹਿਨਾਜ਼ ਇਸ ਦੌਰਾਨ ਹੂਡੀ ਅਤੇ ਮਾਸਕ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਸੀ। ਪਰ ਕਿਸੇ ਨੂੰ ਸਮਝ ਨਹੀਂ ਆਈ ਕਿ ਸ਼ਹਿਨਾਜ਼ ਅਜਿਹਾ ਕਿਉਂ ਕਰ ਰਹੀ ਹੈ।  ਇਸ ਦੌਰਾਨ ਫ਼ੋਟੋਗ੍ਰਾਫ਼ਰ ਸ਼ਹਿਨਾਜ਼ ਨੂੰ ਇਹ ਕਹਿ ਰਹੇ ਹਨ ਕਿ ‘ਮਾਮਲਾ ਕੀ ਹੈ ਸ਼ੂਟਿੰਗ ਚੱਲ ਰਹੀ ਹੈ।’ ਪਰ ਸ਼ਹਿਨਾਜ਼ ਨੇ ਕੁਝ ਨਹੀਂ ਕਿਹਾ ਅਤੇ ਕਾਹਲੀ ਨਾਲ ਭੱਜ ਕੇ ਕਾਰ ’ਚ ਬੈਠ ਗਈ।

PunjabKesari

ਇਹ  ਵੀ ਪੜ੍ਹੋ : ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼

ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ। ਜਿਸ ’ਚ ਕੋਰੀਓਗ੍ਰਾਫ਼ਰ ਰਾਘਵ ਜੁਆਲ ਅਤੇ ਅਦਾਕਾਰਾ ਸਿਧਾਰਥ ਨਿਗਮ ਨਜ਼ਰ ਆ ਰਹੇ ਹਨ। ਸਾਂਝੀ ਕੀਤੀ ਵੀਡੀਓ ’ਚ ਸਿਧਾਰਥ ਨਿਗਮ ਦਾ ਕਹਿਣਾ ਹੈ ਕਿ ਉਸ ਨੇ ਸ਼ਹਿਨਾਜ਼ ਦਾ ਫ਼ੋਨ ਹਾਈਜੈਕ ਕਰ ਲਿਆ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਜਦੋਂ ਰਾਘਵ ਅਤੇ ਸਿਧਾਰਥ ਦੀ ਤਾਰੀਫ਼ ਕਰਨ ਲਈ ਕਹਿੰਦੀ ਹੈ ਤਾਂ ਦੋਵੇਂ ਹੀ ਉਸ ਦੀ ਖਿਚਾਈ ਕਰਨ ਲੱਗ ਜਾਂਦੇ ਹਨ।

 
 
 
 
 
 
 
 
 
 
 
 
 
 
 

A post shared by ETimes TV (@etimes_tv)

 

ਇਹ  ਵੀ ਪੜ੍ਹੋ : ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਦੱਸ ਦੇਈਏ ਕਿ ਸ਼ਹਿਨਾਜ਼ ਫ਼ਿਲਹਾਲ ਸਲਮਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।


author

Anuradha

Content Editor

Related News