ਇਕੋ ਦਿਨ ''ਚ ਗੁਰੂ ਰੰਧਾਵਾ ਨੂੰ ਦੂਜਾ ਝਟਕਾ! ਹੁਣ ''ਅਜ਼ੂਲ'' ਗੀਤ ਨੂੰ ਲੈ ਕੇ ਛਿੜਿਆ ਵਿਵਾਦ

Thursday, Aug 28, 2025 - 08:29 PM (IST)

ਇਕੋ ਦਿਨ ''ਚ ਗੁਰੂ ਰੰਧਾਵਾ ਨੂੰ ਦੂਜਾ ਝਟਕਾ! ਹੁਣ ''ਅਜ਼ੂਲ'' ਗੀਤ ਨੂੰ ਲੈ ਕੇ ਛਿੜਿਆ ਵਿਵਾਦ

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗੀਤਾਂ ਨੂੰ ਲੈ ਕੇ ਛਿੜ ਰਹੇ ਵਿਵਾਦ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਹਾਲਹੀ 'ਚ ਗੁਰੂ ਰੰਧਾਵਾ ਦੇ 'ਸੀਰਾ' ਗੀਤ ਨੂੰ ਲੈ ਕੇ ਵਿਵਾਦ ਛਿੜਿਆ ਸੀ, ਜਿਸਦੇ ਚਲਦਿਆ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ। ਸ਼ਾਮ ਹੁੰਦਿਆਂ ਹੀ ਗੁਰੂ ਰੰਧਾਵਾ ਇਕ ਹੋਰ ਵਿਵਾਦ 'ਚ ਘਿਰ ਗਏ। ਵਿਵਾਦ ਹੋਇਆ ਗੁਰੂ ਰੰਧਾਵਾ ਦੇ ਹੀ ਗੀਤ 'ਅਜ਼ੂਲ' ਦਾ। 

ਦੱਸ ਦੇਈਏ ਕਿ ਗੁਰੂ ਰੰਧਾਵਾ ਦੇ ਗੀਤ 'ਅਜ਼ੂਲ' 'ਚ ਸਕੂਲੀ ਵਿਦਿਆਰਥਣਾਂ ਨੂੰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਵਿਚ ਗੁਰੂ ਰੰਧਾਵਾ ਇਕ ਫੋਟੋਗ੍ਰਾਫਰ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਜੋ ਇਕ ਸਕੂਲੀ ਵਿਦਿਆਰਥਣ ਵੱਲ ਆਕਰਸ਼ਿਤ ਹੋ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਇਸ ਗੀਤ 'ਤੇ ਕਈ ਯੂਜ਼ਰਜ਼ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਜਿਹੇ ਗੀਤ ਔਰਤਾਂ ਅਤੇ ਨਾਬਾਲਿਗਾਂ ਖਿਲਾਫ ਜਿਨਸੀ ਸ਼ੌਸ਼ਣ ਨੂੰ ਉਤਸ਼ਾਹਿਤ ਕਰਦੇ ਹਨ। 


author

Rakesh

Content Editor

Related News