‘ਸਾਵਧਾਨ ਇੰਡੀਆ’ ਫੇਮ ਸੁਸ਼ਾਂਤ ਸਿੰਘ ਦਾ ਟਵਿਟਰ ਅਕਾਊਂਟ ਹੋਇਆ ਸ਼ੁਰੂ, ਬਲਾਕ ਹੋਣ ’ਤੇ ਮੋਦੀ ’ਤੇ ਵਿੰਨਿ੍ਹਆ ਸੀ ਨਿਸ਼ਾਨਾ
Thursday, May 27, 2021 - 12:45 PM (IST)
ਮੁੰਬਈ: ਸ਼ੋਅ ‘ਸਾਵਧਾਨ ਇੰਡੀਆ’ ਹੋਸਟ ਸੁਸ਼ਾਂਤ ਸਿੰਘ ਰਾਜਪੂਤ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ’ਚ ਰਹਿੰਦੇ ਹਨ। ਸੁਸ਼ਾਂਤ ਸਿੰਘ ਕਈ ਮੁੱਦਿਆਂ ’ਤੇ ਆਪਣੀ ਰਾਏ ਰੱਖਦੇ ਹਨ। ਸੁਸ਼ਾਂਤ ਉਸ ਸਮੇਂ ਅਚਾਨਕ ਗੁੱਸੇ ’ਚ ਆ ਗਏ ਜਦੋਂ ਉਨ੍ਹਾਂ ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ। ਹਾਲਾਂਕਿ ਬਾਅਦ ’ਚ ਫਿਰ ਤੋਂ ਚਾਲੂ ਕਰ ਦਿੱਤਾ ਗਿਆ। ਸੁਸ਼ਾਤ ਨੇ ਸੋਸ਼ਲ ਮੀਡੀਆ ’ਤੇ ਸਕ੍ਰੀਨਸ਼ਾਰਟ ਸਾਂਝੇ ਕਰਕੇ ਪੀ.ਐੱਮ. ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ ਸੀ।
ਸੁਸ਼ਾਂਤ ਦਾ ਟਵਿਟਰ ਅਕਾਊਂਟ 26 ਮਈ ਨੂੰ ਕੁਝ ਦੇਰ ਲਈ ਬਲਾਕ ਕਰ ਦਿੱਤਾ ਗਿਆ ਸੀ। ਸੁਸ਼ਾਂਤ ਨੇ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ ਸੀ ਕਿ ‘ਇਕ ਵਾਰ ਫਿਰ ਮੈਡਲ ਆਫ ਆਨਰ’, ਸ਼ੁਕਰੀਆ ਪੀ.ਐੱਮ.ਨਰਿੰਦਰ ਮੋਦੀ’। ਨਾਲ ਹੀ ਸੁਸ਼ਾਂਤ ਨੇ ਟਵਿਟਰ ’ਤੇ ਵੀ ਗੁੱਸਾ ਕੱਢਿਆ ਅਤੇ ਲਿਖਿਆ ਕਿ ‘ਮੇਰੇ ਟਵਿਟਰ ਅਕਾਊਂਟ ਨੂੰ ਇਕ ਵਾਰ ਫਿਰ ਰੋਕ ਦਿੱਤਾ ਗਿਆ ਹੈ। ਟਵਿਟਰ ਘੱਟ ਤੋਂ ਘੱਟ ਇੰਨੀ ਸ਼ਾਲੀਨਤਾ ਤਾਂ ਰੱਖੋ ਕਿ ਪਹਿਲਾਂ ਇਕ ਨੋਟਿਸ ਭੇਜ ਦਿੱਤਾ ਜਾਵੇ’। ਸੁਸ਼ਾਂਤ ਦੀ ਇਹ ਪੋਸਟ ਖ਼ੂਬ ਵਾਇਰਲ ਹੋ ਹੋਈ। ਪ੍ਰਸ਼ੰਸਕਾਂ ਦੇ ਨਾਲ-ਨਾਲ ਸਵਰਾ ਭਾਸਕਰ ਅਤੇ ਗੁਲਸ਼ਨ ਦੇਵੈਯਾ ਨੇ ਵੀ ਸੁਸ਼ਾਂਤ ਨੂੰ ਸਪੋਰਟ ਕੀਤੀ।
ਦੱਸ ਦੇਈਏ ਕਿ ਫਰਵਰੀ 2021 ’ਚ ਸੁਸ਼ਾਂਤ ਦੇ ਨਾਲ-ਨਾਲ ਕਈ ਹੋਰ ਲੋਕਾਂ ਦੇ ਵੀ ਟਵਿਟਰ ਅਕਾਊਂਟ ਬਲਾਕ ਕਰ ਦਿੱਤੇ ਗਏ ਸਨ। ਦਰਅਸਲ ਸੁਸ਼ਾਂਤ ਲਗਾਤਾਰ ਕਿਸਾਨ ਅੰਦੋਲਨ ਦੇ ਸਮਰਥਨ ਅਤੇ ਸਰਕਾਰ ਦੇ ਵਿਰੋਧ ’ਚ ਪੋਸਟ ਕਰ ਰਹੇ ਸਨ ਜਿਸ ਦੇ ਕਾਰਨ ਸੁਸ਼ਾਂਤ ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਸੀ।