‘ਸੌਂਕਣ ਸੌਂਕਣੇ’ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼, ਦੋ ਤੀਵੀਆਂ ਦੀ ਨੋਕ-ਝੋਕ ’ਚ ਫਸਿਆ ਐਮੀ ਵਿਰਕ (ਵੀਡੀਓ)

05/05/2022 10:32:11 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ’ ਇਨ੍ਹੀਂ ਦਿਨੀਂ ਲੋਕਾਂ ਦਾ ਖ਼ੂਬ ਧਿਆਨ ਖਿੱਚ ਰਹੀ ਹੈ। ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਨਾਂ ਤੋਂ ਹੀ ਸਾਫ ਹੈ ਕਿ ਇਸ ਦੀ ਕਹਾਣੀ ਸੌਂਕਣਾਂ ਦੇ ਆਲੇ-ਦੁਆਲੇ ਘੁੰਮਦੀ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ

ਟਰੇਲਰ ਤੋਂ ਲੈ ਕੇ ਹੁਣ ਤਕ ਰਿਲੀਜ਼ ਹੋਏ ਹਰ ਗੀਤ ਨੇ ਇਸ ਫ਼ਿਲਮ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਾਇਆ ਹੈ। ਹੁਣ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਗਿਆ ਹੈ। ਇਹ ਟਾਈਟਲ ਟਰੈਕ ਜਿਥੇ ਸੁਣ ਕੇ ਜਿਥੇ ਤੁਹਾਨੂੰ ਹਾਸਾ ਆਵੇਗਾ, ਉਥੇ ਇਸ ਦੀ ਵੀਡੀਓ ਦੇਖ ਕੇ ਤੁਸੀਂ ਲੋਟ-ਪੋਟ ਹੋ ਜਾਓਗੇ।

ਦੱਸ ਦੇਈਏ ਕਿ ਇਸ ਗੀਤ ਨੂੰ ਐਮੀ ਵਿਰਕ, ਨਿਮਰਤ ਖਹਿਰਾ ਤੇ ਮਿਸ ਪੂਜਾ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਰੋਨੀ ਅਜਨਾਲੀ ਤੇ ਗਿੱਲ ਮਛਰਾਈ ਨੇ ਲਿਖੇ ਹਨ। ਇਸ ਗੀਤ ਨੂੰ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਐਮੀ, ਸਰਗੁਣ ਤੇ ਨਿਮਰਤ ਤੋਂ ਇਲਾਵਾ ਨਿਰਮਲ ਰਿਸ਼ੀ, ਕਾਕਾ ਕੌਟਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਤੇ ਰਵਿੰਦਰ ਮੰਡ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਇਸ ਨੂੰ ਡਾਇਰੈਕਟ ਅਮਰਜੀਤ ਸਿੰਘ ਨੇ ਕੀਤਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News