ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਸਤਿਆਪ੍ਰੇਮ ਕੀ ਕਥਾ’ ਦਾ ਟਰੇਲਰ ਰਿਲੀਜ਼ (ਵੀਡੀਓ)

Monday, Jun 05, 2023 - 01:06 PM (IST)

ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਸਤਿਆਪ੍ਰੇਮ ਕੀ ਕਥਾ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਸਤਿਆਪ੍ਰੇਮ ਕੀ ਕਥਾ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟਰੇਲਰ ਪਿਆਰ, ਖ਼ੁਸ਼ੀ ਤੇ ਦਰਦ ਦੇ ਅਹਿਸਾਸ ਨਾਲ ਭਰਿਆ ਹੈ।

ਟਰੇਲਰ ’ਚ ਨਜ਼ਰ ਆਉਂਦਾ ਹੈ ਕਿ ਕਾਰਤਿਕ ਆਰੀਅਨ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਨੂੰ ਇਕ ਦਿਨ ਕਿਆਰਾ ਅਡਵਾਨੀ ਮਿਲ ਜਾਂਦੀ ਹੈ। ਦੋਵਾਂ ਦਾ ਟਰੇਲਰ ’ਚ ਵਿਆਹ ਹੁੰਦਾ ਵੀ ਦਿਖਾਇਆ ਗਿਆ ਹੈ ਪਰ ਇਸ ਦੌਰਾਨ ਅਜਿਹਾ ਕੀ ਹੁੰਦਾ ਹੈ ਕਿ ਦੋਵਾਂ ਦੀ ਜ਼ਿੰਦਗੀ ’ਚ ਭਾਵੁਕ ਕਰ ਦੇਣ ਵਾਲੇ ਪਲ ਆਉਂਦੇ ਹਨ। ਇਹ ਤਾਂ ਸਾਨੂੰ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ

ਦੱਸ ਦੇਈਏ ਕਿ ਫ਼ਿਲਮ ਨੂੰ ਸਮੀਰ ਵਿਦਵੰਸ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਸਾਜਿਦ ਨਾਡੀਆਡਵਾਲਾ, ਸ਼ਾਰੀਨ ਮੰਤਰੀ ਕੇਦੀਆ ਤੇ ਕਿਸ਼ੋਰ ਅਰੋੜਾ ਨੇ ਪ੍ਰੋਡਿਊਸ ਕੀਤਾ ਹੈ।

ਫ਼ਿਲਮ ’ਚ ਕਾਰਤਿਕ ਆਰੀਅਨ ਸਤਿਆਪ੍ਰੇਮ ਤੇ ਕਿਆਰਾ ਅਡਵਾਨੀ ਕਥਾ ਦੇ ਕਿਰਦਾਰ ’ਚ ਹਨ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News