ਫ਼ਿਲਮ ''ਸਤਿਆਮੇਵ ਜਯਤੇ 2'' ਦਾ ਟਰੇਲਰ ਰਿਲੀਜ਼, ਟ੍ਰਿਪਲ ਕਿਰਦਾਰ ''ਚ ਨਜ਼ਰ ਆਏ ਜਾਨ ਇਬਰਾਹਿਮ

Monday, Oct 25, 2021 - 05:32 PM (IST)

ਫ਼ਿਲਮ ''ਸਤਿਆਮੇਵ ਜਯਤੇ 2'' ਦਾ ਟਰੇਲਰ ਰਿਲੀਜ਼, ਟ੍ਰਿਪਲ ਕਿਰਦਾਰ ''ਚ ਨਜ਼ਰ ਆਏ ਜਾਨ ਇਬਰਾਹਿਮ

ਮੁੰਬਈ (ਬਿਊਰੋ) - ਸਟਾਰਰ ਫ਼ਿਲਮ 'Satyameva Jayate 2' ਦੇ ਟਰੇਲਰ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਦਰਸ਼ਕਾਂ ਦਾ ਇਹ ਇੰਤਜ਼ਾਰ ਅੱਜ ਭਾਵ ਸੋਮਵਾਰ ਨੂੰ ਖ਼ਤਮ ਹੋ ਗਿਆ। ਮਿਲਾਪ ਮਿਲਨ ਝਵੇਰੀ ਦੁਆਰਾ ਨਿਰਦੇਸ਼ਿਤ ਫ਼ਿਲਮ 'ਸਤਿਆਮੇਵ ਜਯਤੇ 2' ਦਾ ਟਰੇਲਰ ਰਿਲੀਜ਼ ਹੋ ਗਿਆ। ਇਹ ਫ਼ਿਲਮ ਅੱਜ ਤੋਂ ਠੀਕ ਇਕ ਮਹੀਨਾ ਬਾਅਦ ਭਾਵ 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ 'ਚ ਜਾਨ ਇਬਰਾਹਿਮ ਤੋਂ ਇਲਾਵਾ ਦਿਵਿਆ ਖੋਸਲਾ ਕੁਮਾਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ।

ਇਥੇ ਦੇਖੋ ਫ਼ਿਲਮ ਦਾ ਟਰੇਲਰ

ਆਪਣੇ ਉਤਸ਼ਾਹ ਬਾਰੇ ਗੱਲ ਕਰਦਿਆਂ ਜਾਨ ਇਬਰਾਹਿਮ ਨੇ ਕਿਹਾ, ''ਮੈਨੂੰ ਬਹੁਤ ਖੁਸ਼ੀ ਹੈ ਕਿ ਹੁਣ ਮਹਾਰਾਸ਼ਟਰ 'ਚ ਵੀ ਸਿਨੇਮਾਘਰ ਫਿਰ ਖੁੱਲ੍ਹ ਗਏ ਹਨ ਅਤੇ ਦਰਸ਼ਕ ਸਿਨੇਮਾਘਰਾਂ 'ਚ 'ਸਤਿਆਮੇਵ ਜਯਤੇ 2' ਦੇਖ ਸਕਦੇ ਹਨ। 'ਸਤਿਆਮੇਵ ਜਯਤੇ-2' ਵਰਗੀਆਂ ਫ਼ਿਲਮਾਂ ਵੱਡੇ ਪਰਦੇ ਲਈ ਹਨ ਅਤੇ ਉਨ੍ਹਾਂ ਦੇ ਲਈ ਹਨ, ਜੋ ਮਹਾਮਾਰੀ ਕਾਰਨ ਸਿਨੇਮਾਘਰਾਂ 'ਚ ਫ਼ਿਲਮਾਂ ਨਹੀਂ ਦੇਖ ਪਾਏ ਹਨ। ਜਿਨ੍ਹਾਂ ਨੇ ਫ਼ਿਲਮ ਦੇ ਕੁਝ ਹਿੱਸੇ ਦੇਖੇ ਹਨ, ਅਜਿਹੇ ਸਾਰੇ ਪ੍ਰਦਰਸ਼ਕਾਂ ਦੀ ਪ੍ਰਤੀਕਿਰਿਆ ਉਤਸਾਹਜਨਕ ਰਹੀ ਹੈ, ਉਹ ਵੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ।''

ਫ਼ਿਲਮ ਦੇ ਪਹਿਲੇ ਪਾਰਟ ਦੀ ਤਰ੍ਹਾਂ ਦੂਸਰਾ ਭਾਗ ਵੀ ਭਾਰਤ 'ਚ ਭ੍ਰਿਸ਼ਟਾਚਾਰ ਦੇ ਮੁੱਦੇ ਨਾਲ ਸਬੰਧਿਤ ਹੈ। ਪੁਲਸ ਅਤੇ ਨੇਤਾਵਾਂ ਤੋਂ ਲੈ ਕੇ ਉਦਯੋਗਪਤੀ ਅਤੇ ਆਮ ਆਦਮੀ ਤਕ ਫ਼ਿਲਮ ਹਰ ਕਿਸੀ ਦੇ ਜੀਵਨ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਚੁੱਕੇਗੀ। ਫ਼ਿਲਮ 'ਚ ਜਾਨ ਇਬਰਾਹਿਮ, ਦਿਵਿਆ ਖੋਸਲਾ ਕੁਮਾਰ, ਰਾਜੀਵ ਪਿੱਲਈ, ਅਨੂਪ ਸੋਨੀ ਅਤੇ ਸਾਹਿਲ ਵੈਦ ਮੁੱਖ ਭੂਮਿਕਾਵਾਂ 'ਚ ਹਨ।


author

sunita

Content Editor

Related News