ਸਤਵਿੰਦਰ ਬਿੱਟੀ ਨੇ ਪਤੀ ਨਾਲ ਲਿਆ ''ਆਟੋ ਦੀ ਸਵਾਰੀ'' ਦਾ ਅਨੰਦ, ਵੇਖੋ ਵੀਡੀਓ

Saturday, Oct 12, 2024 - 03:26 PM (IST)

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਸਿੰਗਰਸ ‘ਚੋਂ ਇੱਕ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡੀਓ ਸਾਂਝੇ ਕਰਨ ਵਾਲੀ ਸਤਵਿੰਦਰ ਬਿੱਟੀ ਨੇ ਇੱਕ ਨਵਾਂ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੇ ਪਤੀ ਨਾਲ ਆਟੋ ਦੀ ਸਵਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਸਤਵਿੰਦਰ ਬਿੱਟੀ ਤੇ ਉਨ੍ਹਾਂ ਦੇ ਪਤੀ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। 

ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ। ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੀ ਜਾਂਦੀ ਗਾਇਕਾ ਸਤਵਿੰਦਰ ਬਿੱਟੀ ਜਿੱਥੇ ਵਧੀਆ ਗਾਇਕਾ ਹੈ, ਉੱਥੇ ਹੀ ਹਾਕੀ ਦੀ ਵਧੀਆ ਖਿਡਾਰਨ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਕਰੀਅਰ ਦੇ ਤੌਰ ‘ਤੇ ਹਾਕੀ ਨੂੰ ਹੀ ਚੁਣਿਆ ਸੀ ਪਰ ਕਿਸੇ ਕਾਰਨ ਕਰਕੇ ਉਹ ਇਸ ਖੇਤਰ ‘ਚ ਨਹੀਂ ਜਾ ਸਕੀ ਅਤੇ ਫਿਰ ਉਸ ਨੇ ਆਪਣੇ ਕਰੀਅਰ ਦਾ ਰੁਖ ਗਾਇਕੀ ਵੱਲ ਮੋੜਿਆ ਜਿਸ ‘ਚ ਉਸ ਨੂੰ ਕਾਮਯਾਬੀ ਮਿਲੀ ਅਤੇ ਉਸ ਨੇ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News