ਜਨਮਦਿਨ ਮੌਕੇ ਸਤਿੰਦਰ ਸਰਤਾਜ ਨੇ ਗੀਤ ‘ਮਤਵਾਲੀਏ’ ਰਾਹੀਂ ਫੈਨਜ਼ ਨੂੰ ਦਿੱਤਾ ਖੂਬਸੂਰਤ ਤੋਹਫਾ (ਵੀਡੀਓ)

08/31/2020 12:31:17 PM

ਜਲੰਧਰ (ਬਿਊਰੋ)– ਸੁਰਾਂ ਦੇ ਸਰਤਾਜ ਯਾਨੀ ਕਿ ਸਤਿੰਦਰ ਸਰਤਾਜ ਦਾ ਅੱਜ ਜਨਮਦਿਨ ਹੈ। ਆਪਣੇ ਜਨਮਦਿਨ ’ਤੇ ਚਾਹੁਣ ਵਾਲਿਆਂ ਵਲੋਂ ਮਿਲ ਰਹੀਆਂ ਦੁਆਵਾਂ ਦੇ ਬਦਲੇ ਸਤਿੰਦਰ ਸਰਤਾਜ ਨੇ ਫੈਨਜ਼ ਨੂੰ ਇਕ ਖੂਬਸੂਰਤ ਤੋਹਫਾ ਗੀਤ ‘ਮਤਵਾਲੀਏ’ ਰਾਹੀਂ ਦਿੱਤਾ ਹੈ। ‘ਮਤਵਾਲੀਏ’ ਗੀਤ ਸਤਿੰਦਰ ਸਰਤਾਜ ਦੀ ਐਲਬਮ ‘ਸੈਵਨ ਰਿਵਰਜ਼’ ਯਾਨੀ ਕਿ ‘ਦਰਿਆਈ ਤਰਜ਼ਾਂ’ ਦਾ ਹੈ, ਜੋ ਰਾਵੀ ਦਰਿਆ ਨੂੰ ਸਮਰਪਿਤ ਹੈ।

ਗੀਤ ਨੂੰ ਸ਼ੇਅਰ ਕਰਦਿਆਂ ਸਤਿੰਦਰ ਸਰਤਾਜ ਇੰਸਟਾਗ੍ਰਾਮ ’ਤੇ ਲਿਖਦੇ ਹਨ, ‘`✮🎀 𝑀𝒜𝒯𝒲𝒜𝐿𝐼𝒴𝐸 🎀✮`
❈ ਮਤਵਾਲੀਏ ❈⋆𝑅𝑒𝓁𝑒𝒶𝓈𝑒𝒹⋆
From the #Album #SevenRivers🌊’ਦਰਿਆਈ ਤਰਜ਼ਾਂ’ This composition is dedicated to River Raavi😇
Getting so many wishes for my #birthday🍰. In return this is a gesture of #love & gratitude..Hope this song #matwaliye will bring a little smile😊on all the faces of admirers & viewers who always have given me tremendous amount of joy & satisfaction. - #sartaaj
{ @youtubeindia Link in bio }
@sagamusic @beatministerofficial @navraj_raja @diljott @spotifyindia @sameercharegaonkar @baljindermuhar @sumeetsinghm’

ਗੀਤ ’ਚ ਸਤਿੰਦਰ ਸਰਤਾਜ ਨਾਲ ਮਾਡਲ ਦਿਲਜੋਤ ਨਜ਼ਰ ਆ ਰਹੀ ਹੈ ਤੇ ਦੋਵਾਂ ਦੀ ਕੈਮਿਸਟਰੀ ਵੀ ਗੀਤ ’ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਸਤਿੰਦਰ ਸਰਤਾਜ ਨੇ ਲਿਖੇ ਹਨ ਤੇ ਤਰਜ਼ ਵੀ ਉਨ੍ਹਾਂ ਵਲੋਂ ਤਿਆਰ ਕੀਤੀ ਗਈ ਹੈ।

ਗੀਤ ਨੂੰ ਬੀਟ ਮਨਿਸਟਰ ਵਲੋਂ ਸੰਗੀਤ ਦਿੱਤਾ ਗਿਆ ਹੈ। ਵੀਡੀਓ ਨਵਰਾਜ ਰਾਜਾ ਨੇ ਬਣਾਈ ਹੈ। ਗੀਤ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ। ਸਾਗਾ ਮਿਊਜ਼ਿਕ ਦੇ ਬੈਨਰ ਹੇਠ ਇਹ ਗੀਤ ਯੂਟਿਊਬ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖਬਰ ਲਿਖੇ ਜਾਣ ਤਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।


Rahul Singh

Content Editor

Related News