ਪੰਜਾਬੀਆਂ ਦੇ ਹੌਸਲੇ ਨੂੰ ਸਤਿੰਦਰ ਸਰਤਾਜ ਨੇ ''ਫ਼ਤਹਿ ਇਬਾਰਤ'' ਨਾਲ ਕੀਤਾ ਬੁਲੰਦ, ਵੇਖੋ ਖ਼ੂਬਸੂਰਤ ਵੀਡੀਓ

4/7/2021 5:39:06 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਬੈਕ ਟੂ ਬੈਕ ਗੀਤਾਂ ਨਾਲ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ। ਇਸ ਵਾਰ ਸਤਿੰਦਰ ਸਰਤਾਜ ਆਪਣੇ ਜੋਸ਼ੀਲੇ ਅਤੇ ਚੜ੍ਹਦੀ ਕਲਾਂ 'ਚ ਰਹਿਣ ਵਾਲੇ ਗੀਤਾਂ ਨਾਲ ਪੰਜਾਬੀਆਂ ਦੇ ਹੌਸਲੇ ਬੁਲੰਦ ਕਰ ਰਹੇ ਹਨ। ਹਾਲ ਹੀ 'ਚ ਸਤਿੰਦਰ ਸਰਤਾਜ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਟਾਈਟਲ 'ਫ਼ਤਹਿ ਇਬਾਰਤ' ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਗੀਤ ਦਾ ਛੋਟਾ ਜਿਹਾ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਤਿੰਦਰ ਸਰਤਾਜ ਨੇ ਕੈਪਸ਼ਨ 'ਚ ਲਿਖਿਆ ਹੈ, '𝐅𝐀𝐓𝐄𝐇 𝐈𝐁𝐀𝐑𝐀𝐓📜#Released📯 ਜੇ ਸਾਡੀ ਤਕਦੀਰ 'ਚ 'ਫ਼ਤਹਿ ਇਬਾਰਤ' ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ।'

ਇਥੇ ਵੇਖੋ ਸਤਿੰਦਰ ਸਰਤਾਜ ਦਾ ਗੀਤ  'ਫ਼ਤਹਿ ਇਬਾਰਤ'

ਜੇ ਗੱਲ ਕਰੀਏ 'ਫ਼ਤਹਿ ਇਬਾਰਤ' ਗੀਤ ਦੀ ਤਾਂ ਇਸ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ 'ਬੀਟ ਮਨਿਸਟਰ' (Beat Minister) ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਲਿਰਿਕਲ ਵੀਡੀਓ ਗੈਰੀ ਰਾਜੋਵਾਲ (Garry Rajowal) ਨੇ ਤਿਆਰ ਕੀਤਾ ਹੈ।
ਦੱਸ ਦਈਏ ਕਿ ਗਾਇਕ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਾਕਮਾਲ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖ਼ੇਤਰ ਕਾਫ਼ੀ ਸਰਗਰਮ ਹਨ।  ਉਹ ਅਖੀਰਲੀ ਵਾਰ ਪੰਜਾਬੀ ਫ਼ਿਲਮ 'ਇੱਕੋ ਮਿੱਕੇ' 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਇੰਨੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ 'ਕਲੀ ਜੋਟਾ' 'ਤੇ ਕੰਮ ਕਰ ਰਹੇ ਹਨ।


sunita

Content Editor sunita