ਗਾਇਕ ਸਤਿੰਦਰ ਸਰਤਾਜ ਨੇ ਹਰਿਆਣਾ ਦੇ CM ਨਾਲ ਕੀਤੀ ਮੁਲਾਕਾਤ, ‘ਹਿੰਦ ਦੀ ਚਾਦਰ’ ਗੀਤ ਨਾਲ ਬੰਨ੍ਹਿਆ ਰੰਗ
Tuesday, Oct 28, 2025 - 05:17 PM (IST)
ਐਂਟਰਟੇਨਮੈਂਟ ਡੈਸਕ- ਪ੍ਰਸਿੱਧ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਨੇ ਹਾਲ ਹੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਨਾਲ ਸ਼ਿਸ਼ਟਾਚਾਰ ਭੇਟ ਕੀਤੀ। ਇਸ ਮੁਲਾਕਾਤ ਦੌਰਾਨ ਸਰਤਾਜ ਨੇ ਮੁੱਖ ਮੰਤਰੀ ਨੂੰ ਆਪਣਾ ਭਾਵਪੂਰਨ ਗੀਤ ‘ਹਿੰਦ ਦੀ ਚਾਦਰ’ ਸੁਣਾਇਆ। ਇਹ ਗੀਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਅਤੇ ਅਧਿਆਤਮਕ ਜੀਵਨ 'ਤੇ ਆਧਾਰਿਤ ਹੈ।
ਮੁੱਖ ਮੰਤਰੀ ਨੇ ਕੀਤੀ ਗੀਤ ਦੀ ਤਾਰੀਫ਼
ਮੁੱਖ ਮੰਤਰੀ ਨਾਇਬ ਸੈਣੀ ਨੇ ਗੀਤ ਦੀ ਡੂੰਘਾਈ ਅਤੇ ਸੰਦੇਸ਼ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਤਿੰਦਰ ਸਰਤਾਜ ਨੇ ਆਪਣੀ ਕਲਾ ਦੇ ਮਾਧਿਅਮ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਬਲੀਦਾਨ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਜੀਵਤ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਲਾਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਗੀਤ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਇਤਿਹਾਸ ਅਤੇ ਗੁਰੂਆਂ ਦੇ ਕਦਰਾਂ-ਕੀਮਤਾਂ ਨਾਲ ਜੋੜਨ ਦਾ ਜ਼ਰੀਆ ਬਣਦੇ ਹਨ।

ਸਰਤਾਜ ਨੇ ਦੱਸਿਆ ਗੀਤ ਦਾ ਉਦੇਸ਼
ਡਾ. ਸਤਿੰਦਰ ਸਰਤਾਜ ਨੇ ਇਸ ਮੌਕੇ 'ਤੇ ਗੱਲ ਕਰਦਿਆਂ ਕਿਹਾ ਕਿ ਗੀਤ "ਹਿੰਦ ਦੀ ਚਾਦਰ" ਗੁਰੂ ਤੇਗ ਬਹਾਦਰ ਜੀ ਦੀ ਉਸ ਮਹਾਨ ਵਿਰਾਸਤ ਨੂੰ ਨਮਨ ਹੈ, ਜਿਨ੍ਹਾਂ ਨੇ ਧਰਮ, ਮਨੁੱਖਤਾ ਅਤੇ ਸੱਚਾਈ ਦੀ ਰੱਖਿਆ ਲਈ ਆਪਣਾ ਸਿਰ ਕਟਾ ਦਿੱਤਾ, ਪਰ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ।
