ਹੁਣ ਪੈਸੇ-ਪੈਸੇ ਲਈ ਤਰਸਣ ਲੱਗੇ ਫ਼ਿਲਮੀ ਸਿਤਾਰੇ, ਹੰਢਾ ਰਹੇ ਨੇ ਮੰਦੀ ਦਾ ਦੌਰ

7/23/2020 9:29:53 AM

ਜਲੰਧਰ (ਬਿਊਰੋ) — ਟੀ. ਵੀ. ਉਦਯੋਗ ਦੀ ਮਸ਼ਹੂਰ ਅਦਾਕਾਰਾ ਅਤੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਸਰਿਤਾ ਜੋਸ਼ੀ ਵੀ ਤਾਲਾਬੰਦੀ ਦੌਰਾਨ ਮੰਦੀ ਦਾ ਦੌਰ ਹੰਡਾ ਰਹੀ ਹੈ। ਉਨ੍ਹਾਂ ਦੇ ਕੋਲ ਰੋਜ਼ਮਰਾ ਦੀਆਂ ਚੀਜ਼ਾਂ ਖਰੀਦਣ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੱਕਲੇ ਰਹਿੰਦੇ ਹਨ ਅਤੇ ਸੀਨੀਅਰ ਸਿਟੀਜ਼ਨ ਹਨ। ਅਜਿਹੇ 'ਚ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਦੇ ਇਸਤੇਮਾਲ ਦੀਆਂ ਚੀਜ਼ਾਂ ਖਰੀਦਣ 'ਚ ਦਿੱਕਤ/ਔਖ਼ ਪੇਸ਼ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ 8 ਸਾਲ ਦੀ ਉਮਰ ਤੋਂ ਕੰਮ ਕਰਦੀ ਆ ਰਹੀ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਮਿਹਨਤ ਦੀ ਕਮਾਈ ਨੂੰ ਇੰਝ ਹੀ ਜਾਣ ਦੇਵਾਂ। 7 ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਮੈਨੂੰ ਹਾਲੇ ਤੱਕ ਮਿਹਨਤਾਨਾ ਨਹੀਂ ਮਿਲਿਆ ਹੈ।

ਪ੍ਰੋਡਿਊਸਰ ਨੂੰ ਕਈ ਵਾਰ ਕਹਿਣ 'ਤੇ ਵੀ ਹਾਲੇ ਤੱਕ ਪੈਸੇ ਨਹੀਂ ਮਿਲੇ ਹਨ। ਹਾਲਾਂਕਿ ਕੋਰੋਨਾ ਆਫ਼ਤ ਦੌਰਾਨ ਮੈਂ ਕੁਝ ਸਮਾਂ ਕੰਮ ਨਾ ਕਰਨ ਦਾ ਫ਼ੈਸਲਾ ਲਿਆ ਹੈ ਪਰ ਮੈਨੂੰ ਰੋਜ਼ਾਨਾ ਦੇ ਇਸਤੇਮਾਲ ਦਾ ਸਮਾਨ ਖਰੀਦਣ ਲਈ ਪੈਸਿਆਂ ਦੀ ਲੋੜ ਹੈ।

ਇਨ੍ਹਾਂ 'ਚੋਂ ਇਕ ਮਹਾਭਾਰਤ 'ਚ ਇੰਦਰ ਦੇਵ ਦਾ ਰੋਲ ਪਲੇਅ ਕਰਨ ਵਾਲੇ 68 ਸਾਲਾ ਸਤੀਸ਼ ਕੌਲ, ਜੋ ਇਨੀਂ ਦਿਨੀਂ ਪਾਈ-ਪਾਈ ਲਈ ਮੋਹਤਾਜ ਹਨ। ਕਦੇ ਪੰਜਾਬੀ ਸਿਨੇਮਾ ਦੇ ਅਮਿਤਾਭ ਬੱਚਨ ਕਹੇ ਜਾਣ ਵਾਲੇ ਸਤੀਸ਼ ਅੱਜ ਬਿਰਧ ਆਸ਼ਰਮ 'ਚ ਰਹਿਣ ਨੂੰ ਮਜ਼ਬੂਰ ਹਨ। ਉਹ ਫਿਲਹਾਲ ਲੁਧਿਆਣਾ ਦੇ ਬਿਰਧ ਆਸ਼ਰਮ 'ਚ ਰਹਿ ਰਹੇ ਹਨ। ਉਨ੍ਹਾਂ ਕੋਲ ਖਾਣੇ ਅਤੇ ਆਪਣੀਆਂ ਦਵਾਈਆਂ ਖਰੀਦਣ ਦੇ ਪੈਸੇ ਵੀ ਨਹੀਂ ਹਨ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਬੀਮਾਰ ਹੋਣ 'ਤੇ ਲੁਧਿਆਣਾ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਥੇ ਉਹ ਆਪਣਾ ਬਿੱਲ ਵੀ ਨਹੀਂ ਭਰ ਸਕੇ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਲੁਧਿਆਣਾ 'ਚ ਆਪਣਾ ਇੱਕ ਐਕਟਿੰਗ ਸਕੂਲ ਖੋਲ੍ਹਿਆ ਸੀ, ਜੋ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ। ਪੈਸਿਆਂ ਦੀ ਕਮੀ ਕਾਰਨ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਤਲਾਕ ਦੇ ਕੇ ਬੇਟੇ ਨਾਲ ਅਮਰੀਕਾ ਜਾ ਕੇ ਵੱਸ ਗਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita