ਸਰਗੁਣ ਮਹਿਤਾ ਤੇ ਹਾਰਡੀ ਸੰਧੂ ਨੇ ਜਾਨੀ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਵੀਡੀਓ ਵਾਇਰਲ

Thursday, Nov 12, 2020 - 05:36 PM (IST)

ਜਲੰਧਰ (ਬਿਊਰੋ)– ਹਾਲ ਹੀ ’ਚ ਪੰਜਾਬੀ ਗਾਇਕਾ ਅਫਸਾਨਾ ਖਾਨ ਦਾ ਨਵਾਂ ਗੀਤ ‘ਤਿਤਲੀਆਂ’ ਰਿਲੀਜ਼ ਹੋਇਆ ਹੈ, ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ, ਜਿਸ ’ਚ ਫੀਚਰ ਕੀਤਾ ਹੈ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਨੇ।

ਗੀਤ ਨੂੰ ਮਿਲ ਰਹੇ ਪਿਆਰ ਨੂੰ ਦੇਖਦਿਆਂ ਇਸ ਦੀ ਟੀਮ ਕਾਫੀ ਖੁਸ਼ ਹੈ ਤੇ ਫੈਨਜ਼ ਦਾ ਧੰਨਵਾਦ ਕਰਦੀ ਨਹੀਂ ਥੱਕ ਰਹੀ। ਹਾਲ ਹੀ ’ਚ ਇਕ ਵੀਡੀਓ ਸਰਗੁਣ ਤੇ ਹਾਰਡੀ ਵਲੋਂ ਸਾਂਝੀ ਕੀਤੀ ਗਈ ਹੈ, ਜਿਸ ’ਚ ਉਹ ਜਾਨੀ ਨਾਲ ਨਜ਼ਰ ਆ ਰਹੇ ਹਨ।

ਇਸ ਵੀਡੀਓ ’ਚ ਸਰਗੁਣ ਤੇ ਹਾਰਡੀ ਜਿਥੇ ਗੀਤ ’ਤੇ ਲਿਪਸਿੰਕ ਕਰਦਿਆਂ ਐਕਟਿੰਗ ਕਰ ਰਹੇ ਹਨ, ਉਥੇ ਜਾਨੀ ਦੀ ਮਜ਼ਾਕ-ਮਜ਼ਾਕ ’ਚ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਜਾਨੀ ਇਹ ਕਹਿੰਦੇ ਵੀ ਸੁਣਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਜ਼ੋਰ ਦੀ ਲੱਗ ਰਹੀ ਹੈ।

 
 
 
 
 
 
 
 
 
 
 
 
 
 

Ohdi akh ch suraj ae, te agg da badal ae, Mainu lokaan ne samjhaya si Jaani te pagal ae. @jaani777 Kya likheya yaar bhaaji gaana. You are unique in every way. God bless you with more and more amazing lyrics. Sorry kutaapa jyada hogaya thoda jea🤗🤗❤️ Sargun da hath bhaara thoda jea🤪🤪 @sargunmehta @jaani777 Reposted from @harrdysandhu

A post shared by Sargun Mehta (@sargunmehta) on Nov 11, 2020 at 7:00am PST

ਸਰਗੁਣ ਮਹਿਤਾ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਦੀ ਹੈ, ‘@jaani777 Kya likheya yaar bhaaji gaana. You are unique in every way. God bless you with more and more amazing lyrics. Sorry kutaapa jyada hogaya thoda jea🤗🤗❤️ Sargun da hath bhaara thoda jea🤪🤪.’

ਦੱਸਣਯੋਗ ਹੈ ਕਿ ‘ਤਿਤਲੀਆਂ’ ਗੀਤ ਯੂਟਿਊਬ ’ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਟਰੈਂਡਿੰਗ ’ਚ ਵੀ ਬਣਿਆ ਹੋਇਆ ਹੈ। ਗੀਤ ਨੂੰ ਅਫਸਾਨਾ ਖਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਦੇ ਬੋਲ ਜਾਨੀ ਵਲੋਂ ਲਿਖੇ ਗਏ ਹਨ ਤੇ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ। ਵੀਡੀਓ ਅਰਵਿੰਦਰ ਖਹਿਰਾ ਵਲੋਂ ਬਣਾਈ ਗਈ ਹੈ, ਜਿਸ ’ਚ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਕੈਮਿਸਟਰੀ ਕਾਬਿਲ-ਏ-ਤਾਰੀਫ ਹੈ।


Rahul Singh

Content Editor

Related News