ਪਰਵਿੰਦਰ ਝੋਟਾ ਕਤਲ ਮਾਮਲੇ ''ਚ CBI ਦਾ ਵੱਡਾ ਐਕਸ਼ਨ, ਬਜ਼ਾਰਾਂ ਅਤੇ ਦੁਕਾਨਾਂ ''ਤੇ ਪੁੱਜੀਆਂ ਟੀਮਾਂ (ਵੀਡੀਓ)

Wednesday, Oct 21, 2026 - 06:22 PM (IST)

ਪਰਵਿੰਦਰ ਝੋਟਾ ਕਤਲ ਮਾਮਲੇ ''ਚ CBI ਦਾ ਵੱਡਾ ਐਕਸ਼ਨ, ਬਜ਼ਾਰਾਂ ਅਤੇ ਦੁਕਾਨਾਂ ''ਤੇ ਪੁੱਜੀਆਂ ਟੀਮਾਂ (ਵੀਡੀਓ)

ਮਾਨਸਾ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿੱਥੇ ਪਰਵਿੰਦਰ ਝੋਟੇ ਦਾ ਕਤਲ ਕੀਤਾ ਗਿਆ ਸੀ, ਉਸੇ ਬਜ਼ਾਰ 'ਚ ਸੀ. ਬੀ. ਆਈ. ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ। ਜਿਸ ਮੈਡੀਕਲ ਸਟੋਰ 'ਤੇ ਝੋਟੇ ਦਾ ਕਤਲ ਕੀਤਾ ਗਿਆ ਸੀ, ਉਸ ਦੇ ਨਾਲ ਵਾਲੀਆਂ ਦੁਕਾਨਾਂ 'ਤੇ ਸੀ. ਬੀ. ਆਈ. ਅਤੇ ਫਾਰੈਂਸਿਕ ਟੀਮਾਂ ਪਹੁੰਚ ਚੁੱਕੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 2 ਲੱਖ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ! ਨਵੇਂ ਕੁਨੈਕਸ਼ਨਾਂ 'ਤੇ ਲੱਗੀ ਪਾਬੰਦੀ, ਤਿਉਹਾਰਾਂ 'ਚ ਮਚੀ ਹਾਹਾਕਾਰ

ਟੀਮਾਂ ਵਲੋਂ ਇਸ ਕਤਲਕਾਂਡ ਨੂੰ ਲੈ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਕਾਰਵਾਈ ਅੱਗੇ ਵਧੇਗੀ। ਮੈਡੀਕਲ ਸਟੋਰ ਦੇ ਬਾਹਰ ਸੈਂਪਲ ਲੈਣ ਦੀ ਕਾਰਵਾਈ ਟੀਮਾਂ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਵਲੋਂ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ।

ਇਹ ਵੀ ਪੜ੍ਹੋ :ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼! ਸਾਬਕਾ CM ਚੰਨੀ ਨੇ ਕੀਤਾ ਐਲਾਨ

ਸੀ. ਬੀ. ਆਈ. ਦੀਆਂ ਟੀਮਾਂ ਬੀਤੀ ਰਾਤ 12 ਵਜੇ ਦੇ ਕਰੀਬ ਮਾਨਸਾ ਪਹੁੰਚ ਗਈਆਂ ਸਨ ਅਤੇ ਥਾਣੇ ਤੋਂ ਸਾਰੇ ਰਿਕਾਰਡ ਟੀਮਾਂ ਵਲੋਂ ਲੈ ਲਏ ਗਏ ਹਨ। ਦੱਸਣਯੋਗ ਹੈ ਕਿ ਪਰਵਿੰਦਰ ਝੋਟੇ ਦੇ ਪੋਸਟਮਾਰਟਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰਵਿੰਦਰ ਝੋਟੇ ਦਾ ਪੋਸਟਮਾਰਟਮ ਪੀ. ਜੀ. ਆਈ. ਵਿਖੇ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
 


author

Babita

Content Editor

Related News