ਗਾਇਕਾ ਕੌਰ ਬੀ ਨੇ ਸਾਂਝੀ ਕੀਤੀ ਮਰਹੂਮ ਸਰਦੂਲ ਸਿਕੰਦਰ ਨਾਲ ਬਿਤਾਏ ਪੁਰਾਣੇ ਪਲਾਂ ਦੀ ਵੀਡੀਓ
Saturday, Feb 27, 2021 - 06:49 PM (IST)
ਚੰਡੀਗੜ੍ਹ / ਜਲੰਧਰ: ਗਾਇਕ ਸਰਦੂਲ ਸਿਕੰਦਰ ਜਿਨ੍ਹਾਂ ਨੇ ਕਈ ਦਹਾਕੇ ਪੰਜਾਬੀ ਇੰਡਸਟਰੀ ’ਤੇ ਰਾਜ ਕੀਤਾ । ਪਰ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਸਿਤਾਰਾ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕਿਆ ਹੈ । ਸਰਦੂਲ ਸਿਕੰਦਰ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਹਾਲ ਹੀ ’ਚ ਗਾਇਕਾ ਕੌਰ ਬੀ ਨੇ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਮਰਹੂਮ ਗਾਇਕ ਸਰਦੂਲ ਸਿਕੰਦਰ ਕੌਰ ਬੀ ਦਾ ਗੀਤ ‘ਜੁੱਤੀ ਪਟਿਆਲੇ ਦੀ’ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੌਰ ਬੀ ਨੇ ਲਿਖਿਆ ਕਿ ‘ਮੈਂ ਜਿੰਨੀ ਵਾਰ ਵੀ ਮਿਲੀ ਸਰ ਮੈਨੂੰ ਹਮੇਸ਼ਾ ਕਹਿੰਦੇ ਸੀ ਤੇਰਾ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ।’
ਇਹ ਵੀ ਪੜ੍ਹੋ: ਸਿਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਅਕਾਉਂਟ 'ਤੋਂ ਸਾਰੀਆਂ ਪੋਸਟਾਂ ਹਟਾ ਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ
ਕੌਰ ਬੀ ਨੇ ਕਿਹਾ ਕਿ ਉਸ ਦਿਨ ਉਨ੍ਹਾਂ ਇੰਨੀ ਖੁਸ਼ੀ ਨਾਲ ਇਹ ਗੀਤ ਖ਼ੁਦ ਗਾਇਆ ’ਤੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਕਿ ਸਟੇਜ ’ਤੇ ਏਦਾਂ ਗਾਇਆ ਕਰ। ਉਨ੍ਹਾਂ ਨੂੰ ਯਾਦ ਕਰਦਿਆਂ ਕੌਰ ਬੀ ਨੇ ਕਿਹਾ ਕਿ ਇਹ ਸਮਾਂ ਮੈਨੂੰ ਕਦੇ ਨਹੀਂ ਭੁੱਲੇਗਾ । ਧੰਨਵਾਦ ਹਰ ਚੀਜ਼ ਲਈ #ਸਰਦੂਲਸਿਕੰਦਰ ਜੀ।
ਇਹ ਵੀ ਪੜ੍ਹੋ ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’
ਜ਼ਿਕਰਯੋਗ ਹੈ ਕਿ ਸਰਦੂਲ ਸਿਕੰਦਰ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਸਨ, ਜਿਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਬੁੱਧਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੇਟੇ ਹਨ।ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਵਿਖੇ ਇਕ ਸਾਧਾਰਣ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸੰਗੀਤ ਦੇ ਪਟਿਆਲਾ ਘਰਾਨੇ ਨਾਲ ਸਬੰਧਤ ਸੀ। ਉਨ੍ਹਾਂ ਦੇ ਪਿਤਾ ਮਸਤਾਨਾ ਜੀ ਗੁਰਦੁਆਰਿਆਂ ਅਤੇ ਮੰਦਰਾਂ ’ਚ ਗਾਉਂਦੇ ਹੁੰਦੇ ਸੀ। ਉਨ੍ਹਾਂ ਨੇ ਗਾਇਕੀ ਆਪਣੇ ਪਿਤਾ ਮਸਤਾਨਾ ਜੀ ਤੋਂ ਸਿੱਖੀ ਸੀ ਅਤੇ ਚਰਨਜੀਤ ਅਹੁਜਾ ਨੂੰ ਉਹ ਆਪਣਾ ਗੁਰੂ ਮੰਨਦੇ ਸੀ।
ਇਹ ਵੀ ਪੜ੍ਹੋ ਬਰਨਾਲਾ ’ਚ 22 ਸਾਲਾ ਕੁੜੀ ਨਾਲ 8 ਮਹੀਨਿਆਂ ਤੱਕ ਹੁੰਦਾ ਰਿਹੈ ਜਬਰ-ਜ਼ਿਨਾਹ, 3 ਥਾਣੇਦਾਰ ਸਸਪੈਂਡ