ਭਗਵਾਨ ਭੋਲੇਨਾਥ ਦੀ ਭਗਤੀ ''ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਨ ਤਸਵੀਰਾਂ

Tuesday, Jan 07, 2025 - 12:09 PM (IST)

ਭਗਵਾਨ ਭੋਲੇਨਾਥ ਦੀ ਭਗਤੀ ''ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਨ ਤਸਵੀਰਾਂ

ਐਂਟਰਟੇਨਮੈਂਟ ਡੈਸਕ- ਅਦਾਕਾਰਾ ਸਾਰਾ ਅਲੀ ਖਾਨ ਭਗਵਾਨ ਭੋਲੇਨਾਥ ਦੀ ਬਹੁਤ ਵੱਡੀ ਭਗਤ ਹੈ। ਉਹ ਹਰ ਰੋਜ਼ ਸੋਸ਼ਲ ਮੀਡੀਆ 'ਤੇ ਭੋਲੇਨਾਥ ਦੇ ਮੰਦਰ 'ਚ ਮੱਥਾ ਟੇਕਣ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਨਵੇਂ ਸਾਲ ਦੇ ਪਹਿਲੇ ਸੋਮਵਾਰ ਨੂੰ ਮਹਾਸ਼ੰਕਰ ਦੇ ਮੰਦਰ 'ਤੇ ਪਹੁੰਚ ਕੇ ਮੱਥਾ ਟੇਕਿਆ। ਅਦਾਕਾਰਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari
ਪਹਿਲੇ ਸੋਮਵਾਰ ਨੂੰ ਕੀਤੇ ਭੋਲੇਨਾਥ ਦੇ ਦਰਸ਼ਨ 
ਸਾਰਾ ਅਲੀ ਖਾਨ ਨੇ ਨਵੇਂ ਸਾਲ ਦੇ ਪਹਿਲੇ ਸੋਮਵਾਰ ਨੂੰ ਸ਼੍ਰੀਸੈਲਮ ਸਥਿਤ ਮੱਲਿਕਾਰਜੁਨ ਜਯੋਤਿਰਲਿੰਗ ਦਾ ਦੌਰਾ ਕੀਤਾ। ਦਰਸ਼ਨ ਕਰਨ ਤੋਂ ਬਾਅਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਭਗਵਾਨ ਦੀ ਭਗਤੀ 'ਚ ਮਗਨ ਨਜ਼ਰ ਆ ਰਹੀ ਹੈ ਅਤੇ ਚਿਹਰੇ 'ਤੇ ਮੁਸਕਰਾਹਟ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

PunjabKesari
ਮੱਥੇ 'ਤੇ ਲਗਾਇਆ ਚੰਦਨ ਦਾ ਟਿੱਕਾ
ਅਦਾਕਾਰਾ ਨੇ ਇਸ ਫੋਟੋ 'ਚ ਸਫੇਦ ਰੰਗ ਦਾ ਚਿਕਨਕਾਰੀ ਵਰਕ ਸੂਟ ਪਾਇਆ ਹੋਇਆ ਹੈ। ਸਿਰ 'ਤੇ ਰੁਮਾਲ ਬੰਨ੍ਹ ਕੇ ਅਤੇ ਮੱਥੇ 'ਤੇ ਚੰਦਨ ਲਗਾਏ ਸਾਰਾ ਦੇ ਚਿਹਰੇ 'ਤੇ ਚਮਕ ਦੇਖਣ ਯੋਗ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਦੇ ਭਗਵਾਨ ਅੱਗੇ ਸਿਰ ਝੁਕਾਉਂਦੀ ਤੇ ਕਦੇ ਹੱਥ ਜੋੜ ਕੇ ਪੂਜਾ ਅਰਚਨਾ ਕਰਦੀ ਨਜ਼ਰ ਆਈ।

PunjabKesari
ਮਿੰਟਾਂ 'ਚ ਵਾਇਰਲ ਹੋਈ ਤਸਵੀਰ
ਸਾਰਾ ਅਲੀ ਖਾਨ ਇਸ ਤੋਂ ਪਹਿਲਾਂ ਕੇਦਾਰਨਾਥ, ਉਜੈਨ ਦੇ ਮਹਾਕਾਲ ਅਤੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨਾਂ ਦੀਆਂ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਉਸਨੇ ਅਮਰਨਾਥ ਗੁਫਾ ਦੀ ਆਪਣੀ ਯਾਤਰਾ ਦੇ ਵੀਡੀਓ ਵੀ ਸ਼ੇਅਰ ਕੀਤੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੂੰ ਆਖਰੀ ਵਾਰ ਫਿਲਮ 'ਮਰਡਰ ਮੁਬਾਰਕ' 'ਚ ਦੇਖਿਆ ਗਿਆ ਸੀ। ਇਸ 'ਚ ਕਰਿਸ਼ਮਾ ਕਪੂਰ ਤੋਂ ਇਲਾਵਾ ਵਿਜੇ ਵਰਮਾ ਵੀ ਉਨ੍ਹਾਂ ਦੇ ਨਾਲ ਸਨ। ਇਹ ਫਿਲਮ OTT 'ਤੇ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ- 'ਪੁਸ਼ਪਾ 2' ਨੇ ਰਚਿਆ ਇਤਿਹਾਸ, 30 ਸਾਲਾਂ ਦੇ ਇਸ ਰਿਕਾਰਡ 'ਚ ਜੁੜਿਆ ਨਾਂ

PunjabKesari

ਲੋਕਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਸਨ। ਪਰ ਫਿਲਮ ਦੇਖ ਕੇ ਹੀ ਲੋਕਾਂ ਨੇ ਮੱਥਾ ਪਿੱਟ ਦਿੱਤਾ। ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਨਾਲ 'ਜ਼ਰਾ ਹਟਕੇ ਜ਼ਰਾ ਬਚਕੇ' 'ਚ ਨਜ਼ਰ ਆਈ ਸੀ। ਲੋਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ। ਜਲਦ ਹੀ ਸਾਰਾ ਅਕਸ਼ੈ ਕੁਮਾਰ ਨਾਲ 'ਸਕਾਈ ਫੋਰਸ' 'ਚ ਨਜ਼ਰ ਆਵੇਗੀ। ਇਹ ਫਿਲਮ 24 ਜਨਵਰੀ 2025 ਨੂੰ ਰਿਲੀਜ਼ ਹੋਵੇਗੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News