ਸਿਰ ਤੋਂ ਪੈਰਾਂ ਤਕ ਸਾਰਾ ਅਲੀ ਖ਼ਾਨ ਵਰਗੀ ਲੱਗਦੀ ਹੈ ਇਹ ਕੁੜੀ, ਕੱਪੜੇ ਵੀ ਪਹਿਨੇ ਇਕੋ ਜਿਹੇ

Saturday, Feb 17, 2024 - 01:20 PM (IST)

ਸਿਰ ਤੋਂ ਪੈਰਾਂ ਤਕ ਸਾਰਾ ਅਲੀ ਖ਼ਾਨ ਵਰਗੀ ਲੱਗਦੀ ਹੈ ਇਹ ਕੁੜੀ, ਕੱਪੜੇ ਵੀ ਪਹਿਨੇ ਇਕੋ ਜਿਹੇ

ਮੁੰਬਈ (ਬਿਊਰੋ)– ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆ ’ਚ ਇਕ ਸਮਾਨ ਦਿੱਖ ਵਾਲੇ ਸੱਤ ਲੋਕ ਹਨ। ਹਾਲਾਂਕਿ ਬਹੁਤ ਸਾਰੇ ਲੋਕ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਕੋਈ ਆਪਣੇ ਹਮਸ਼ਕਲ ਨੂੰ ਮਿਲਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ। ਆਮ ਲੋਕਾਂ ਦੇ ਹਮਸ਼ਕਲ ਮਸ਼ਹੂਰ ਹਸਤੀਆਂ ਵਾਂਗ ਵਾਇਰਲ ਨਹੀਂ ਹੁੰਦੇ। ਇਸ ਦੌਰਾਨ ਹਾਲ ਹੀ ’ਚ ਸਾਰਾ ਅਲੀ ਖ਼ਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਇਕ ਲੜਕੀ ਨਾ ਸਿਰਫ਼ ਸਾਰਾ ਵਰਗੀ ਲੱਗ ਰਹੀ ਹੈ, ਸਗੋਂ ਉਸ ਨਾਲ ਮਿਲਦੇ-ਜੁਲਦੇ ਕੱਪੜੇ ਵੀ ਪਹਿਨੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਸਾਰਾ ਅਲੀ ਖ਼ਾਨ ਖ਼ੁਦ ਵੀ ਆਪਣੀ ਹਮਸ਼ਕਲ ਨੂੰ ਮਿਲ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

PunjabKesari

ਕੌਣ ਹੈ ਸਾਰਾ ਅਲੀ ਖ਼ਾਨ ਦੀ ਹਮਸ਼ਕਲ?
ਸਾਰਾ ਅਲੀ ਖ਼ਾਨ ਦੀ ਹਮਸ਼ਕਲ ਇਸ਼ਿਕਾ ਜੈਵਾਨੀ ਹੈ, ਜੋ 10 ਹਜ਼ਾਰ ਤੋਂ ਵੱਧ ਫਾਲੋਅਰਜ਼ ਦੇ ਨਾਲ ਇੰਸਟਾਗ੍ਰਾਮ ’ਤੇ ਵੀ ਬਹੁਤ ਮਸ਼ਹੂਰ ਹੈ। ਇਸ਼ੀਕਾ ਜਯਵਾਨੀ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੇ ਇੰਸਟਾ ਅਕਾਊਂਟ ’ਤੇ ਟ੍ਰੈਵਲਿੰਗ ਤੇ ਲਾਈਫਸਟਾਈਲ ਦੀਆਂ ਵੀਡੀਓ ਕਲਿੱਪਸ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਇਕ ਚੰਗੀ ਡਾਂਸਰ ਵੀ ਹੈ। ਇਸ਼ਿਕਾ ਦੀ ਦਿੱਖ ਸਾਰਾ ਨਾਲ ਮਿਲਦੀ-ਜੁਲਦੀ ਹੈ। ਉਸ ਦੀਆਂ ਵਿਸ਼ੇਸ਼ਤਾਵਾਂ ਵੀ ਸਾਰਾ ਦੇ ਵਾਂਗ ਹੀ ਪਿਆਰੀਆਂ ਹਨ। ਇੰਨਾ ਹੀ ਨਹੀਂ, ਉਹ ਕਈ ਵਾਰ ਸਾਰਾ ਅਲੀ ਖ਼ਾਨ ਨੂੰ ਵੀ ਮਿਲ ਚੁੱਕੀ ਹੈ। ਦੋਵਾਂ ਵਿਚਾਲੇ ਕਾਫ਼ੀ ਚੰਗੀ ਬਾਂਡਿੰਗ ਦੇਖਣ ਨੂੰ ਮਿਲਦੀ ਹੈ।

PunjabKesari

ਇਸ਼ੀਕਾ ਸਾਰਾ ਨੂੰ ਕਈ ਵਾਰ ਮਿਲ ਚੁੱਕੀ ਹੈ
ਇਸ਼ਿਕਾ ਨੇ ਕਈ ਵਾਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਰਾ ਅਲੀ ਖ਼ਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਈ ਤਸਵੀਰਾਂ ’ਚ ਸਾਰਾ ਤੇ ਇਸ਼ਿਕਾ ਦੋਵਾਂ ਨੂੰ ਇਕ ਸਮਾਨ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਸਾਰਾ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਾਫੀ ਹੈਰਾਨ ਹਨ ਕਿਉਂਕਿ ਉਹ ਇਕੋ-ਜਿਹੇ ਕੱਪੜਿਆਂ ’ਚ ਇਕ-ਦੂਜੇ ਦੀਆਂ ਕਾਪੀ ਵਾਂਗ ਲੱਗ ਰਹੀਆਂ ਹਨ। ਇਹ ਦਿਲਚਸਪ ਵੀ ਹੈ ਤੇ ਹੈਰਾਨ ਕਰਨ ਵਾਲਾ ਵੀ। ਦੋਵੇਂ ਅਸਲ ’ਚ ਇਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹਨ। ਦੋਵਾਂ ਦੀ ਮੁਸਕਰਾਹਟ ਵੀ ਕਾਫ਼ੀ ਮਿਲਦੀ-ਜੁਲਦੀ ਹੈ।

 
 
 
 
 
 
 
 
 
 
 
 
 
 
 
 

A post shared by Ishika (@ishikajaiwani)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News