ਦੋਸਤਾਂ ਨਾਲ ਪਹੁੰਚੀ ਇਸਤਾਂਬੁਲ ਸਾਰਾ ਅਲੀ ਖ਼ਾਨ, ਅਯਾਸੋਫਿਆ ਕੈਮੀ  ਸਾਹਮਣੇ ਦਿੱਤੇ ਜ਼ਬਰਦਸਤ ਪੋਜ਼

Sunday, May 29, 2022 - 11:58 AM (IST)

ਦੋਸਤਾਂ ਨਾਲ ਪਹੁੰਚੀ ਇਸਤਾਂਬੁਲ ਸਾਰਾ ਅਲੀ ਖ਼ਾਨ, ਅਯਾਸੋਫਿਆ ਕੈਮੀ  ਸਾਹਮਣੇ ਦਿੱਤੇ ਜ਼ਬਰਦਸਤ ਪੋਜ਼

ਬਾਲੀਵੁੱਡ ਡੈਸਕ: ਅਦਕਾਰਾ ਸਾਰਾ ਅਲੀ ਖ਼ਾਨ ਇੰਡਸਟਰੀ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ’ਚੋਂ ਇਕ ਹੈ। ਉਨ੍ਹਾਂ ਨੇ ਕਿਰਦਾਰਨਾਥ , ਲਵ ਆਜ ਕੱਲ, ਅਤਰੰਗੀ ਰੇ ਅਤੇ ਸਿੰਬਾ ਵਰਗੀਆਂ ਫ਼ਿਲਮਾਂ ’ਚ ਕੰਮ ਕਰਕੇ ਆਪਣੀ ਅਦਾਕਾਰੀ ਨਾਲ ਖ਼ੁਦ ਨੂੰ ਸਾਬਤ ਕੀਤਾ ਹੈ। ਇਸ ਤੋਂ ਇਲਾਵਾ ਉਹ ਟ੍ਰੈਵਲ ਦੀ ਦੀਵਾਨੀ ਵੀ ਹੈ ਅਤੇ ਸੋਸ਼ਲ ਮੀਡੀਆ ਹਮੇਸ਼ਾ ਐਕਟਿਵ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਮਸਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ: ਕਾਨਸ 2022 ਦੇ ਆਖ਼ਰੀ ਦਿਨ ਬਾਲੀਵੁੱਡ ‘ਮਸਤਾਨੀ’ ਦਾ ਦੇਖੋ ਸ਼ਾਹੀ ਅੰਦਾਜ਼

ਇਨੀ ਦਿਨੀਂ ਸਾਰਾ ਇਸਤਾਂਬੁਲ, ਤੁਰਕੀ ’ਚ ਆਪਣੇ ਦੋਸਤਾ ਨਾਲ ਮਸਤੀ ਕਰ ਰਹੀ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਦੋਸਤਾਂ ਨਾਲ ਇਸਤਾਂਬੁਲ  ’ਚ ਪਹੁੰਚਦੇ ਹੀ ਸਾਰਾ ਅਲੀ ਖ਼ਾਨ ਨੇ ਸੁਲੇਅਮਾਨ ਕੈਮੀ, ਹਾਗੀਆਸੋਫੀਆ ਗ੍ਰੈਂਡ ਮਸਜਿਦ ਅਤੇ ਅਯਾਸੋਫਿਆ ਕੈਮੀ ਵਰਗੇ ਸਥਾਨਾਂ ’ਚ ਦੌਰਾ ਕੀਤਾ ਹੈ।

PunjabKesari

ਅਦਾਕਾਰਾ ਪਿੰਕ ਆਊਟਫਿਟ ’ਚ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹੋਰ ਤਸਵੀਰਾਂ ’ਚ ਅਦਾਕਾਰਾ ਵੈਸਟਰਨ ਆਊਟਫਿਟ ’ਚ ਬੋਲਡ ਅੰਦਾਜ਼ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।ਪ੍ਰਸ਼ੰਸਕ ਸਾਰਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਬੇਹੱਦ ਪਿਆਰ ਦਿਖਾ ਰਹੇ ਹਨ। ਇਸ ਨਾਲ ਪ੍ਰਸ਼ੰਸਕ ਤਸਵੀਰਾਂ ਨੂੰ ਪਸੰਦ ਕਰ ਕੇ ਅਤੇ ਕੁਮੈਂਟ ’ਚ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਪ੍ਰਿਅੰਕਾ ਚੋਪੜਾ ਨੂੰ ਆਈ ਨਾਨੀ ਦੀ ਯਾਦ, ਸੋਸ਼ਲ ਮੀਡੀਆ ’ਤੇ ਕੀਤੀ ਤਸਵੀਰ ਸਾਂਝੀ

ਸਾਰਾ ਅਲੀ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖ਼ਰੀ ਫ਼ਿਲਮ ਅਤਰੰਗੀ ਰੇ ’ਚ ਦੇਖਿਆ ਗਿਆ ਸੀ। ਇਸ ਦੇ ਇਲਾਵਾ ਅਦਾਕਾਰ ਜਲਦ ਹੀ ਵਿਕਰਾਂਤ ਮੈਸੀ ਦੇ ਨਾਲ ਗੈਸਵਲਾਈਟ ਫ਼ਿਲਮ ’ਚ ਨਜ਼ਰ ਆਵੇਗੀ।

PunjabKesari


author

Anuradha

Content Editor

Related News