ਲਾੜੀ ਦੀ ਲੁੱਕ ’ਚ ਸਪਨਾ ਚੌਧਰੀ ਦਾ ਪੁਰਾਣਾ ਗੀਤ ਹੋਇਆ ਵਾਇਰਲ, 23 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ

Saturday, Jul 17, 2021 - 04:20 PM (IST)

ਲਾੜੀ ਦੀ ਲੁੱਕ ’ਚ ਸਪਨਾ ਚੌਧਰੀ ਦਾ ਪੁਰਾਣਾ ਗੀਤ ਹੋਇਆ ਵਾਇਰਲ, 23 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ

ਮੁੰਬਈ (ਬਿਊਰੋ)– ਹਰਿਆਣਵੀ ਡਾਂਸਰ ਸਪਨਾ ਚੌਧਰੀ ਪਿਛਲੇ ਲੰਬੇ ਸਮੇਂ ਤੋਂ ਸਟੇਜ ਸ਼ੋਅਜ਼ ਕਰ ਰਹੀ ਹੈ। ਇੰਨੀ ਵੱਡੀ ਸੈਲੇਬ੍ਰਿਟੀ ਬਣਨ ਤੋਂ ਬਾਅਦ ਵੀ ਉਹ ਆਪਣੇ ਪ੍ਰਸ਼ੰਸਕਾਂ ਵਿਚਾਲੇ ਸਟੇਜ ਸ਼ੋਅਜ਼ ਕਰਨਾ ਪਸੰਦ ਕਰਦੀ ਹੈ। ਸਪਨਾ ਚੌਧਰੀ ਦੇ ਗਾਣੇ ਵੱਡਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਮੂੰਹ ’ਤੇ ਚੜ੍ਹੇ ਹੋਏ ਹਨ। ਸਪਨਾ ਚੌਧਰੀ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਦੇਖਣਾ ਪਸੰਦ ਕਰਦੇ ਹਨ।

ਸਪਨਾ ਚੌਧਰੀ ਦੀ ਇਕ ਮਿਊਜ਼ਿਕ ਵੀਡੀਓ ਯੂਟਿਊਬ ’ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ ਨੇ ਇਕ ਵਾਰ ਫਿਰ ‘ਮੇਰਾ ਚਾਂਦ’ ਗਾਣਾ ਵੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਗਾਣੇ ’ਚ ਸਪਨਾ ਇਕ ਲਾੜੀ ਦੇ ਪਹਿਰਾਵੇ ’ਚ ਖ਼ੂਬਸੂਰਤ ਲੱਗ ਰਹੀ ਹੈ। ਇਸ ਗਾਣੇ ’ਚ ਨਵੀਨ ਨਾਰੂ ਸਪਨਾ ਨਾਲ ਨਜ਼ਰ ਆ ਰਹੀ ਹੈ। ਇਹ ਵੀਡੀਓ 2018 ’ਚ ਯੂਟਿਊਬ ’ਤੇ ਪਾਈ ਗਈ ਸੀ। ਇਸ ਨੂੰ ਹੁਣ 23 ਕਰੋੜ ਵਿਊਜ਼ ਤੇ 5.80 ਲੱਖ ਲਾਈਕਸ ਮਿਲ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਨੇ ਗੁਪਤ ਵਿਆਹ ਕੀਤਾ ਸੀ। ਅਜਿਹੀ ਸਥਿਤੀ ’ਚ ਜਦੋਂ ਉਨ੍ਹਾਂ ਦੇ ਵਿਆਹ ਦਾ ਖ਼ੁਲਾਸਾ ਹੋਇਆ ਤਾਂ ਪ੍ਰਸ਼ੰਸਕ ਹੈਰਾਨ ਰਹਿ ਗਏ। ਸਪਨਾ ਦੇ ਵਿਆਹ ਦੀ ਤਰ੍ਹਾਂ ਹੀ ਉਸ ਦੀ ਗਰਭ ਅਵਸਥਾ ਨੂੰ ਵੀ ਗੁਪਤ ਰੱਖਿਆ ਗਿਆ ਸੀ। ਹੁਣ ਸਪਨਾ ਵਿਆਹੀ ਹੈ ਤੇ ਇਕ ਬੱਚੇ ਦੀ ਮਾਂ ਹੈ। ਸਪਨਾ ਚੌਧਰੀ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਵਿਆਹ ਦੀ ਤਾਰੀਖ਼ ਦਾ ਖ਼ੁਲਾਸਾ ਕੀਤਾ।

ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਸਪਨਾ ਚੌਧਰੀ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪਤੀ ਨੂੰ ਕਿਸ ਨਾਮ ਤੋਂ ਬੁਲਾਉਂਦੀ ਹੈ। ਇਕ ਪ੍ਰਸ਼ੰਸਕ ਨੇ ਸਪਨਾ ਚੌਧਰੀ ਨੂੰ ਪੁੱਛਿਆ ਕਿ ਉਸ ਦੀ ਵਿਆਹ ਦੀ ਵਰ੍ਹੇਗੰਢ ਦੀ ਤਾਰੀਖ਼ ਕੀ ਹੈ? ਇਸ ਦੇ ਜਵਾਬ ’ਚ ਸਪਨਾ ਚੌਧਰੀ ਨੇ ਕਿਹਾ, ‘24 ਜਨਵਰੀ, 2020।’ ਇਸ ਤੋਂ ਬਾਅਦ ਇਕ ਹੋਰ ਪ੍ਰਸ਼ੰਸਕ ਨੇ ਪੁੱਛਿਆ ਕਿ ਉਹ ਆਪਣੇ ਪਤੀ ਨੂੰ ਪਿਆਰ ਨਾਲ ਕਿਸ ਨਾਮ ਨਾਲ ਬੁਲਾਉਂਦੀ ਹੈ? ਇਸ ਦੇ ਜਵਾਬ ’ਚ ਸਪਨਾ ਨੇ ਪਤੀ ਨੂੰ ਦਿਲ ਦੀ ਇਮੋਜੀ ਨਾਲ ਲਿਖਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News