ਫ਼ਿਲਮ ਇੰਡਸਟਰੀ ਲਈ ''ਕੋਰੋਨਾ'' ਬਣਿਆ ਗ੍ਰਹਿਣ, ਹੁਣ ਸੰਜੇ ਲੀਲਾ ਭੰਸਾਲੀ ਦੇ ਸੁਫ਼ਨਿਆਂ ''ਤੇ ਫਿਰਿਆ ਪਾਣੀ

04/19/2021 2:12:03 PM

ਮੁੰਬਈ (ਬਿਊਰੋ) :  ਦੇਸ਼ਭਰ 'ਚ ਕੋਵਿਡ 19 ਦੇ ਹਾਲਾਤ ਵਿਗੜਨ ਕਾਰਨ ਫ਼ਿਲਮ ਇੰਡਸਟਰੀ 'ਤੇ ਇਸ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਬੰਸਾਲੀ ਦੀ ਫ਼ਿਲਮ 'ਗੰਗੂਬੂਈ ਕਾਠਿਆਵਾੜੀ' ਵੀ ਇਸ ਸਾਲ 30 ਜੁਲਾਈ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਨੂੰ ਦੇਖਦੇ ਹੋਏ ਹੁਣ ਇਸ ਫ਼ਿਲਮ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਇਸ ਫ਼ਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਲਿਆਉਣ ਲਈ ਸੰਜੇ ਲੀਲਾ ਭੰਸਾਲੀ ਨੂੰ ਓਟੀਟੀ ਪਲੇਟਫਾਰਮ ਨੇ ਇੱਕ ਮੋਟੀ ਰਕਮ ਆਫ਼ਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤ 'ਚ ਸਭ ਤੋਂ ਵਧ ਟੈਕਸ ਦੇਣ ਵਾਲੇ ਕਲਾਕਾਰਾਂ 'ਚੋਂ ਇਕ ਨੇ ਸੁਨੀਲ ਗਰੋਵਰ, ਕਰੋੜਾਂ 'ਚ ਹੈ ਕਮਾਈ

ਦੱਸ ਦਈਏ ਕਿ ਫ਼ਿਲਮ 'ਗੰਗੂਬੂਈ ਕਾਠਿਆਵਾੜੀ' ਦਾ ਟਰੇਲਰ 24 ਜਨਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ। ਇਹ ਇੱਕ ਗੈਂਗਸਟਰ ਡਰਾਮਾ ਫ਼ਿਲਮ ਹੈ, ਜਿਸ 'ਚ ਆਲੀਆ ਭੱਟ 'ਗੰਗੂਬਾਈ' ਦਾ ਕਿਰਦਾਰ ਨਿਭਾ ਰਹੀ ਹੈ। ਟਰੇਲਰ ਵੇਖਣ ਤੋਂ ਬਾਅਦ ਆਲੀਆ ਭੱਟ ਦੀ ਲੁੱਕ ਅਤੇ ਐਕਟਿੰਗ ਦੀ ਕਾਫ਼ੀ ਤਾਰੀਫ਼ ਕੀਤੀ ਗਈ ਸੀ। 

ਇਹ ਖ਼ਬਰ ਵੀ ਪੜ੍ਹੋ : ਰਾਖੀ ਸਾਵੰਤ ਦੀ ਮਾਂ ਲਈ ਸਲਮਾਨ ਖ਼ਾਨ ਬਣੇ ਫ਼ਰਿਸ਼ਤਾ, ਕੀਤਾ ਇਹ ਨੇਕ ਕੰਮ 

ਦੱਸਣਯੋਗ ਹੈ ਕਿ ਦੇਸ਼ ਦੇ ਹਲਾਤਾਂ ਨੂੰ ਦੇਖਦੇ ਹੋਏ ਇਸ ਫ਼ਿਲਮ ਨੂੰ 30 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕਰਨਾ ਔਖਾ ਹੈ, ਜਿਸ ਕਰਕੇ ਹੁਣ ਸੰਜੇ ਲੀਲਾ ਭੰਸਾਲੀ ਕੋਲ ਫ਼ਿਲਮ ਨੂੰ ਓਟੀਟ 'ਤੇ ਰਿਲੀਜ਼ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਦਾ। ਇਸ ਲਈ ਹੁਣ OTT ਵਾਲੇ ਫ਼ੈਸਲੇ 'ਤੇ ਵਿਚਾਰ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕੇ. ਐਲ. ਰਾਹੁਲ ਦੇ ਬਰਥਡੇ 'ਤੇ ਆਥਿਆ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਸੁਨੀਲ ਸ਼ੈੱਟੀ ਨੇ ਕੀਤਾ ਸ਼ਾਨਦਾਰ ਕੁਮੈਂਟ

ਸੰਜੇ ਲੀਲਾ ਭੰਸਾਲੀ ਨੇ ਇਸ ਫ਼ਿਲਮ ਨੂੰ ਸਿਨੇਮਾ ਘਰਾਂ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ ਅਤੇ ਓਟੀਟੀ ਲਈ ਉਹ ਇਸੇ ਫ਼ਿਲਮ 'ਤੇ ਅਧਾਰਤ ਇਕ ਵੈੱਬ ਸੀਰੀਜ਼ 'ਹੀਰ ਮੰਡੀ' ਵੀ ਲੈ ਕੇ ਆਉਣ ਵਾਲੇ ਸੀ ਪਰ ਕੋਰੋਨਾ ਨੇ ਸੰਜੇ ਦੇ ਸੁਫ਼ਨਿਆਂ 'ਤੇ ਪਾਣੀ ਫੇਰ ਦਿੱਤਾ। ਹੁਣ ਲੱਗ ਰਿਹਾ ਹੈ ਕਿ ਫ਼ਿਲਮ 'ਗੰਗੂਬੂਈ ਕਾਠਿਆਵਾੜੀ' ਓਟੀਟੀ 'ਤੇ ਹੀ ਰਿਲੀਜ਼ ਹੋਵੇਗੀ ਅਤੇ ਵੈੱਬ ਸੀਰੀਜ਼ ਦਾ ਸੁਫ਼ਨਾ ਫਿਲਹਾਲ ਸੰਜੇ ਲੀਲਾ ਭੰਸਾਲੀ ਨੂੰ ਛੱਡਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ : ਹੁਣ ਕੰਗਨਾ ਰਣੌਤ ਨੂੰ ਮਿਲਿਆ ਨਵਾਂ ਦੋਸਤ, ਵੀਡੀਓ ਸਾਂਝੀ ਕਰ ਮਿਲਵਾਇਆ ਸਭ ਨਾਲ


Shyna

Content Editor

Related News