ਸਾਊਥ ਦੀਆਂ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ ਦੱਤ, ਕਿਹਾ- ‘ਸਾਊਥ ’ਚ ਬਹੁਤ ਪਿਆਰ ਅਤੇ ਊਰਜਾ...’

Friday, Oct 21, 2022 - 02:02 PM (IST)

ਸਾਊਥ ਦੀਆਂ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ ਦੱਤ, ਕਿਹਾ- ‘ਸਾਊਥ ’ਚ ਬਹੁਤ ਪਿਆਰ ਅਤੇ ਊਰਜਾ...’

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਸਮੇਂ ਤੋਂ ਸਾਊਥ ਫ਼ਿਲਮਾਂ ’ਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰ ਦੀ ਦੂਜੀ ਕੰਨੜ ਫ਼ਿਲਮ ‘ਕੇਡੀ ਦਿ ਡੇਵਿਲ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ’ਚ ਫ਼ਿਲਮ ਦਾ ਹਿੰਦੀ ਟਾਈਟਲ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦੇ ਈਵੈਂਟ ਦੌਰਾਨ ਸੰਜੇ ਨੇ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਾਊਥ ਦੀਆਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੇ ਹਨ।

PunjabKesari

ਇਹ ਵੀ ਪੜ੍ਹੋ : ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਨਜ਼ਰ ਆਏ ਫ਼ਿਲਮੀ ਸਿਤਾਰੇ, ਕੈਟਰੀਨਾ-ਐਸ਼ਵਰਿਆ ਨੇ ਲਗਾਏ ਚਾਰ-ਚੰਨ

ਸੰਜੇ ਨੇ ਮੀਡੀਆ ਨਾਲ ਗੱਲ ਕਰਦੇ ਦੌਰਾਨ ਕਿਹਾ ਕਿ ‘ਮੈਂ ਕੇ.ਜੀ.ਐੱਫ. ਅਤੇ ਐੱਸ.ਐੱਸ ਰਾਜਾਮੌਲੀ ਸਰ ਨਾਲ ਕੰਮ ਕੀਤਾ ਹੈ। ਮੈਂ ਦੇਖਿਆ ਕਿ ਸਾਊਥ ’ਚ ਬਹੁਤ ਜਨੂੰਨ, ਪਿਆਰ ਅਤੇ ਊਰਜਾ ਨਾਲ ਫ਼ਿਲਮਾਂ ਬਣ ਰਹੀਆਂ ਹਨ।

PunjabKesari

ਸੰਜੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ‘ਹੁਣ ਮੈਂ ਕੇਡੀ ਦਿ ਡੇਵਿਲ ’ਚ ਨਿਰਦੇਸ਼ਕ ਪ੍ਰੇਮ ਨਾਲ ਕੰਮ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਹੋਰ ਸਾਊਥ ਇੰਡੀਅਨ ਫ਼ਿਲਮਾਂ ’ਚ ਕੰਮ ਕਰਨ ਜਾ ਰਿਹਾ ਹਾਂ।’

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਨੂੰ ਮਿਲੀ ਪਹਿਲੀ ਸਮੀਖਿਆ, ਫ਼ਿਲਮ ਨੂੰ ਦੇਖਣ ਤੋਂ ਪਹਿਲਾਂ ਜਾਣੋ ਰੀਵਿਊ

PunjabKesari

ਸੰਜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਹਾਲ ਹੀ ’ਚ ਬਾਲੀਵੁੱਡ ਫ਼ਿਲਮ ਸ਼ਮਸ਼ੇਰਾ ’ਚ ਨਜ਼ਰ ਆਏ ਸਨ। ਫ਼ਿਲਮ ਨੂੰ ਬਾਕਸ ਆਫ਼ਿਸ ’ਤੇ ਚੰਗਾ ਰਿਸਪਾਂਸ ਨਹੀਂ ਮਿਲਿਆ ਅਤੇ ਫ਼ਿਲਮ ਫ਼ਲਾਪ ਹੋ ਗਈ। ਹੁਣ ਸੰਜੇ ਫ਼ਿਲਮ ‘ਘੜਚੜੀ’ ’ਚ ਨਜ਼ਰ ਆਉਣਗੇ, ਜਿਸ ’ਚ ਉਨ੍ਹਾਂ ਨਾਲ ਰਵੀਨਾ ਟੰਡਨ, ਪਾਰਥ ਸਮਥਾਨ ਅਤੇ ਖੁਸ਼ਾਲੀ ਕੁਮਾਰ ਮੁੱਖ ਭੂਮਿਕਾ 'ਚ ਹੋਣਗੇ।


author

Shivani Bassan

Content Editor

Related News