105 ਦਿਨ ਪਹਿਲਾਂ ਮਿਲੀ ਸੰਜੇ ਦੱਤ ਨੂੰ ਰਿਹਾਈ, ਕੁਝ ਇਹੋ ਜਿਹਾ ਰਿਹਾ ਜੇਲ ਦਾ ਸਫਰ

Wednesday, Jan 06, 2016 - 12:53 PM (IST)

 105 ਦਿਨ ਪਹਿਲਾਂ ਮਿਲੀ ਸੰਜੇ ਦੱਤ ਨੂੰ ਰਿਹਾਈ, ਕੁਝ ਇਹੋ ਜਿਹਾ ਰਿਹਾ ਜੇਲ ਦਾ ਸਫਰ

ਮੁੰਬਈ : ਸੰਜੇ ਦੱਤ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਜੇਲ ''ਚੋਂ ਰਿਹਾਈ ਮਿਲ ਸਕਦੀ ਹੈ। ਸੰਜੇ ਦੱਤ ਦੀ ਇਸ ਸਾਲ ਫਰਵਰੀ ਮਹੀਨੇ ''ਚ ਸਜ਼ਾ ਪੂਰੀ ਹੋ ਜਾਵੇਗੀ।  ਇਸ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 27 ਫਰਵਰੀ ਨੂੰ ਉਹ ਰਿਹਾਅ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਮਾਰਚ 2013 ''ਚ ਸੁਪਰੀਮ ਕੋਰਟ ਨੇ ਸੰਜੇ ਦੱਤ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ।
ਕਿਉਂ ਮਿਲੀ ਸਜ਼ਾ?
ਸਾਲ 1993 ਦੇ ਮੁੰਬਈ ਬੰਬ ਧਮਾਕਿਆਂ ''ਚ ਉਹ ਆਰਮਸ ਐਕਟ ਦੇ ਤਹਿਤ ਦੋਸ਼ੀ ਪਾਏ ਗਏ। 21 ਮਈ 2013 ਤੋਂ ਉਹ ਪੁਣੇ ਦੀ ਯਰਵਦਾ ਜੇਲ ''ਚ ਸਜ਼ਾ ਕੱਟ ਰਹੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਰਿਹਾਈ 105 ਦਿਨ ਪਹਿਲਾਂ ਹੋ ਰਹੀ ਹੈ। ਕਾਨੂੰਨ ਦੇ ਜਾਣਕਾਰਾਂ ਦਾ ਕਹਿਣੈ ਕਿ ਹਰੇਕ ਕੈਦੀ ਨੂੰ 114 ਦਿਨ ਪਹਿਲਾਂ ਕੁਝ ਸ਼ਰਤਾਂ ਦੀ ਪਾਲਣਾ ਕਰਨ ''ਤੇ ਸਜ਼ਾ ''ਚ ਛੋਟ ਦੇਣ ਦਾ ਨਿਯਮ ਹੈ।
ਕਿੰਨੀ ਵਾਰ ਮਿਲੀ ਪੈਰੋਲ?
ਜਾਣਕਾਰੀ ਅਨੁਸਾਰ ਸੰਜੇ ਦੱਤ ਕਈ ਵਾਰ ਪੈਰੋਲ ''ਤੇ ਜੇਲ ''ਚੋਂ ਬਾਹਰ ਆਏ ਹਨ। ਮਈ 2013 ''ਚ 146 ਦਿਨ, ਜਨਵਰੀ 2014 ''ਚ 90 ਦਿਨ, ਅਕਤੂਬਰ 2014 ''ਚ 14 ਦਿਨ, ਦਸੰਬਰ 2014 ''ਚ 14 ਦਿਨ, ਅਗਸਤ 2015 ''ਚ 30 ਦਿਨ ਲਈ ਪੈਰੋਲ ਮਿਲੀ।
ਸੰਜੇ ਦੇ ਜੀਵਨ ''ਚ ਬਣ ਰਹੀ ਹੈ ਫਿਲਮ
ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਸੰਜੇ ਦੇ ਜੀਵਨ ''ਤੇ ਬਾਇਓਪਿਕ ਫਿਲਮ ਬਣਾ ਰਹੇ ਹਨ। ਹਿਰਾਨੀ ਦਾ ਕਹਿਣੈ ਕਿ ਸੰਜੇ ਦੱਤ ਦੇ ਜੀਵਨ ''ਤੇ ਬਣਨ ਵਾਲੀ ਫਿਲਮ ਭਾਵੁਕ ਅਤੇ ਮਜ਼ੇਦਾਰ ਹੋਵੇਗੀ। ਇਸ ''ਚ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾਉਣਗੇ।


Related News