ਸੰਜੇ ਦੱਤ ਨੇ ਆਪਣੇ ਮਰਹੂਮ ਪਿਤਾ ਪਿਤਾ ਸੁਨੀਲ ਦੱਤ ਨੂੰ ਜਨਮਦਿਨ ਮੌਕੇ ਦਿੱਤੀ ਭਾਵੁਕ ਸ਼ਰਧਾਂਜਲੀ
Saturday, Jun 06, 2026 - 05:28 PM (IST)
ਮੁੰਬਈ (ਏਜੰਸੀ) - ਅਦਾਕਾਰ ਸੰਜੇ ਦੱਤ ਨੇ ਸ਼ਨੀਵਾਰ ਨੂੰ ਆਪਣੇ ਮਰਹੂਮ ਪਿਤਾ, ਅਨੁਭਵੀ ਅਦਾਕਾਰ ਅਤੇ ਸਿਆਸਤਦਾਨ ਸੁਨੀਲ ਦੱਤ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਸ਼ਰਧਾਂਜਲੀ ਦਿੱਤੀ। ਇੰਸਟਾਗ੍ਰਾਮ 'ਤੇ, ਸੰਜੇ ਦੱਤ ਨੇ ਆਪਣੇ ਪਿਤਾ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ ਕਰਦਿਆਂ ਆਪਣੇ ਸੰਦੇਸ਼ ਵਿੱਚ ਲਿਖਿਆ, "ਜਨਮਦਿਨ ਮੁਬਾਰਕ ਪਿਤਾ ਜੀ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਹਰ ਰੋਜ਼ ਯਾਦ ਕਰਦਾ ਹਾਂ। ਤੁਸੀਂ ਹਮੇਸ਼ਾ ਮੇਰੀ ਤਾਕਤ ਅਤੇ ਮੇਰੀ ਪ੍ਰੇਰਨਾ ਦੇ ਥੰਮ੍ਹ ਰਹੇ ਹੋ ਅਤੇ ਹਮੇਸ਼ਾ ਰਹੋਗੇ।"

ਦੱਸ ਦੇਈਏ ਕਿ ਹਿੰਦੀ ਸਿਨੇਮਾ ਦੀਆਂ ਸਭ ਤੋਂ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ ਵਜੋਂ ਜਾਣੇ ਜਾਂਦੇ, ਸੁਨੀਲ ਦੱਤ ਨੇ ਮਦਰ ਇੰਡੀਆ, ਵਕਤ, ਪੜੋਸਨ ਅਤੇ ਸਾਧਨਾ ਵਰਗੀਆਂ ਪ੍ਰਸ਼ੰਸਾਯੋਗ ਫਿਲਮਾਂ ਵਿੱਚ ਯਾਦਗਾਰੀ ਪ੍ਰਦਰਸ਼ਨਾਂ ਰਾਹੀਂ ਭਾਰਤੀ ਸਿਨੇਮਾ 'ਤੇ ਇੱਕ ਅਮਿੱਟ ਛਾਪ ਛੱਡੀ। ਸਿਨੇਮਾ ਵਿੱਚ ਆਪਣੇ ਯੋਗਦਾਨ ਤੋਂ ਇਲਾਵਾ, ਉਨ੍ਹਾਂ ਨੇ ਜਨਤਕ ਸੇਵਾ ਅਤੇ ਰਾਜਨੀਤੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ, ਲਗਾਤਾਰ ਪੰਜ ਵਾਰ ਮੁੰਬਈ ਉੱਤਰ ਪੱਛਮੀ ਤੋਂ ਸੰਸਦ ਮੈਂਬਰ ਰਹੇ। ਸੁਨੀਲ ਦੱਤ ਆਖਰੀ ਵਾਰ ਮੁੰਨਾ ਭਾਈ MBBS ਵਿੱਚ ਨਜ਼ਰ ਆਏ ਸਨ। ਇਸ ਫਿਲਮ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਸੰਜੇ ਦੱਤ ਨਾਲ ਕੰਮ ਕੀਤਾ ਸੀ। ਇਹ ਫਿਲਮ ਰਿਲੀਜ਼ ਹੋਣ ਤੋਂ ਕਈ ਸਾਲਾਂ ਬਾਅਦ ਵੀ ਦਰਸ਼ਕਾਂ ਵਿੱਚ ਪਸੰਦੀਦਾ ਬਣੀ ਹੋਈ ਹੈ।
