Birthday Special : ਜੇਲ ''ਚ ਮਨਾਉਣਗੇ ਸੰਜੇ ਦੱਤ ਆਪਣਾ ਜਨਮਦਿਨ (ਦੇਖੋ ਤਸਵੀਰਾਂ)
Wednesday, Jul 29, 2015 - 07:12 PM (IST)

ਮੁੰਬਈ- ਭਾਰਤੀ ਅਭਿਨੇਤਾ ਅਤੇ ਫ਼ਿਲਮ ਨਿਰਮਾਤਾ ਸੰਜੇ ਦੱਤ ਦਾ ਬੁੱਧਵਾਰ ਨੂੰ ਜਨਮਦਿਨ ਹੈ ਅਤੇ ਹਿੰਦੀ ਸਿਨੇਮਾ ''ਚ ਇਨ੍ਹਾਂ ਨੂੰ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਸੰਜੇ ਦੱਤ ਦਾ ਜਨਮ 29 ਜੁਲਾਈ 1959 ਨੂੰ ਹੋਇਆ। ਸੰਜੇ ਦੱਤ ਸਿਆਸੀ ਦਲ ਨਾਲ ਵੀ ਜੁੜੇ ਹੋਏ ਹਨ ਅਤੇ 1993 ''ਚ ਹੋਏ ਮੁੰਬਈ ਬੰਬ ਹਮਲਿਆਂ ਮਾਮਲੇ ''ਚ ਦੋਸ਼ੀ ਪਾਏ ਗਏ ਹਨ। ਇਕ ਬਾਲ ਕਲਾਕਾਰ ਦੇ ਰੂਪ ''ਚ ਉਨ੍ਹਾਂ ਨੇ ਆਪਣੇ ਪਿਤਾ ਵਲੋਂ ਨਿਰਦੇਸ਼ਿਤ ਫ਼ਿਲਮ ''ਰੇਸ਼ਮਾ'' ਅਤੇ ''ਸ਼ੇਰਾ'' ''ਚ 1972 ''ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
1981 ''ਚ ਆਈ ਫ਼ਿਲਮ ''ਰੌਕੀ'' ''ਚ ਉਹ ਲੀਡ ਰੋਲ ''ਚ ਨਜ਼ਰ ਆਏ। ਖਾਸ ਤੌਰ ''ਤੇ ਰਾਜਕੁਮਾਰ ਹਿਰਾਨੀ ਵਲੋਂ ਬਣਾਈ ਫ਼ਿਲਮ ''ਮੁਨਾਭਾਈ ਐੱਮ. ਬੀ. ਬੀ. ਐੱਸ'' ਅਤੇ ''ਲਗੇ ਰਹੋ ਮੁੰਨਾਭਾਈ'' ਫ਼ਿਲਮਾਂ ਨੇ ਸੰਜੇ ਦੱਤ ਨੂੰ ਫ਼ਿਲਮੀ ਦੁਨੀਆ ''ਚ ਇਕ ਨਵਾਂ ਰੂਪ ਦਿੱਤਾ। ਜੇਲ ਜਾਣ ਤੋਂ ਬਾਅਦ ਸੰਜੇ ਦੱਤ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ''ਪੁਲਿਸਗੀਰੀ'' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਉਹ ਜ਼ੰਜੀਰ ਤੇ ਪੀਕੇ ਵਿਚ ਵੀ ਆਪਣੀ ਭੂਮਿਕਾ ਨਿਭਾਅ ਚੁੱਕੇ ਹਨ।