‘ਐਨੀਮਲ’ ਡਾਇਰੈਕਟਰ ਸੰਦੀਪ ਰੈੱਡੀ ਨੇ ਆਮਿਰ ਖ਼ਾਨ ਦੀ ਸਾਬਕਾ ਪਤਨੀ ਕਿਰਨ ਰਾਓ ’ਤੇ ਵਿੰਨ੍ਹਿਆ ਨਿਸ਼ਾਨਾ

02/03/2024 12:11:31 PM

ਮੁੰਬਈ (ਬਿਊਰੋ)– ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਆਪਣੇ ਦ੍ਰਿਸ਼ਾਂ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਸੀ ਤੇ ਫ਼ਿਲਮ ਪਿਓ-ਪੁੱਤ ਦੇ ਰਿਸ਼ਤੇ ਦੀ ਗੱਲ ਵੀ ਕਰਦੀ ਹੈ, ਜਦਕਿ ਕਈਆਂ ਨੂੰ ਐਕਸ਼ਨ ਨਾਲ ਭਰਪੂਰ ਸੀਨਜ਼ ਪਸੰਦ ਆਏ ਤੇ ਫ਼ਿਲਮ ਦੀ ਕਹਾਣੀ ਤੇ ਗੀਤ ਦਿਲਚਸਪ ਸਨ, ਉਥੇ ਕੁਝ ਨੂੰ ਇਹ ਬਹੁਤ ਹਿੰਸਕ ਵੀ ਲੱਗੀ। ਆਮਿਰ ਖ਼ਾਨ ਦੀ ਸਾਬਕਾ ਪਤਨੀ ਕਿਰਨ ਰਾਓ ਵੀ ਇਨ੍ਹਾਂ ’ਚ ਸ਼ਾਮਲ ਸੀ, ਜਿਸ ਨੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ’ਤੇ ਆਪਣੀਆਂ ਫ਼ਿਲਮਾਂ ’ਚ ਔਰਤ ਪੱਖ ਨੂੰ ਕਮਜ਼ੋਰ ਦਿਖਾ ਕੇ ਅਜਿਹੀਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਸੀ।

‘ਦੈਨਿਕ ਭਾਸਕਰ’ ਨਾਲ ਇਕ ਇੰਟਰਵਿਊ ਦੌਰਾਨ ਸੰਦੀਪ ਰੈੱਡੀ ਵਾਂਗਾ ਨੇ ਕਿਰਨ ਰਾਓ ਦਾ ਸਿੱਧਾ ਨਾਂ ਲਏ ਬਿਨਾਂ ਦੱਸਿਆ ਕਿ ਕਿਵੇਂ ਉਸ ਨੇ ਉਸ ਦੀਆਂ ਫ਼ਿਲਮਾਂ ਦੀ ਆਲੋਚਨਾ ਕੀਤੀ, ਜਦਕਿ ਉਸ ਦੇ ਸਾਬਕਾ ਪਤੀ ਆਮਿਰ ਖ਼ਾਨ ਦੀ ਫ਼ਿਲਮ ‘ਦਿਲ’ ’ਚ ਮੁੱਖ ਅਦਾਕਾਰ ਨੇ ਅਦਾਕਾਰ ਨੂੰ ਧਮਕੀ ਦਿੱਤੀ ਤੇ ਲਗਭਗ ਜਬਰ-ਜ਼ਿਨਾਹ ਕੀਤਾ। ਨਿਰਦੇਸ਼ਕ ਨੇ ਖ਼ੁਲਾਸਾ ਕੀਤਾ ਕਿ ਕਿਵੇਂ ਉਸ ਦੇ ਦੋਸਤ ਨੇ ਉਸ ਨੂੰ ਇਕ ਸੁਪਰਸਟਾਰ ਦੀ ਸਾਬਕਾ ਪਤਨੀ ਦਾ ਇਕ ਲੇਖ ਦਿਖਾਇਆ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ ‘ਬਾਹੂਬਲੀ’ ਤੇ ‘ਕਬੀਰ ਸਿੰਘ’ ਸਟਾਕਿੰਗ ਨੂੰ ਉਤਸ਼ਾਹਿਤ ਕਰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕਿਥੇ ਹੈ ਪੂਨਮ ਪਾਂਡੇ ਦੀ ਲਾਸ਼ ਤੇ ਕਿਉਂ ਗਾਇਬ ਹੈ ਅਦਾਕਾਰਾ ਦਾ ਪਰਿਵਾਰ?

ਕਿਰਨ ਰਾਓ ਦੀ ਟਿੱਪਣੀ ’ਤੇ ਸੰਦੀਪ ਰੈੱਡੀ ਦਾ ਜਵਾਬ
ਉਸ ਨੇ ਕਿਹਾ, ‘‘ਕੁਝ ਲੋਕ ਸਮਝ ਨਹੀਂ ਪਾਉਂਦੇ ਕਿ ਉਹ ਕੀ ਕਹਿ ਰਹੇ ਹਨ। ਇਕ ਨਿਰਦੇਸ਼ਕ ਨੇ ਮੈਨੂੰ ਇਸ ਸੁਪਰਸਟਾਰ ਦੀ ਦੂਜੀ ਸਾਬਕਾ ਪਤਨੀ ਦਾ ਇਕ ਲੇਖ ਦਿਖਾਇਆ, ਜਿਸ ’ਚ ਉਹ ਕਹਿ ਰਹੀ ਸੀ ਕਿ ‘ਬਾਹੂਬਲੀ’ ਤੇ ‘ਕਬੀਰ ਸਿੰਘ’ ਔਰਤਾਂ ਨੂੰ ਦਬਾਉਣ ਨੂੰ ਹੁੰਗਾਰਾ ਦਿੰਦੀਆਂ ਹਨ। ਮੈਨੂੰ ਲੱਗਦਾ ਹੈ ਕਿ ਉਹ ਹੁੰਗਾਰਾ ਦੇਣ ਤੇ ਨੇੜੇ ਆਉਣ ’ਚ ਫਰਕ ਨਹੀਂ ਸਮਝਦੀ।’’

ਸੰਦੀਪ ਰੈੱਡੀ ਨੇ ਫ਼ਿਲਮ ‘ਦਿਲ’ ਦੀ ਕੀਤੀ ਨਿੰਦਿਆ
ਇਸ ਤੋਂ ਬਾਅਦ ਸੰਦੀਪ ਰੈੱਡੀ ਵਾਂਗਾ ਨੇ 1990 ’ਚ ਰਿਲੀਜ਼ ਹੋਈ ਆਮਿਰ ਖ਼ਾਨ ਦੀ ਫ਼ਿਲਮ ‘ਦਿਲ’ ਦੀ ਨਿੰਦਿਆ ਕੀਤੀ। ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਉਸ ਨੇ ਕਿਹਾ ਕਿ ਆਮਿਰ ਖ਼ਾਨ ਨੇ ਲਗਭਗ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਨੂੰ ਉਸ ਦੇ ਨਾਲ ਪਿਆਰ ਹੋ ਗਿਆ। ਉਨ੍ਹਾਂ ਕਿਹਾ ਕਿ ਕਿਸੇ ’ਤੇ ਹਮਲਾ ਕਰਨ ਤੋਂ ਪਹਿਲਾਂ ਆਪਣੇ ਆਲੇ-ਦੁਆਲੇ ਦੀ ਜਾਂਚ ਕਰ ਲੈਣੀ ਚਾਹੀਦੀ ਹੈ।

ਸੰਦੀਪ ਰੈੱਡੀ ਨੇ ਆਮਿਰ ਖ਼ਾਨ ਦੀ ਸਾਬਕਾ ਪਤਨੀ ’ਤੇ ਵਿੰਨ੍ਹਿਆ ਨਿਸ਼ਾਨਾ
ਸੰਦੀਪ ਨੇ ਕਿਹਾ, ‘‘ਮੈਂ ਉਸ ਔਰਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਾ ਕੇ ਆਮਿਰ ਖ਼ਾਨ ਤੋਂ ‘ਖੰਬੇ ਜੈਸੀ ਖੜ੍ਹੀ ਹੈ’ ਗੀਤ ਬਾਰੇ ਪੁੱਛੋ, ਉਹ ਕੀ ਸੀ? ਫਿਰ ਮੇਰੇ ਕੋਲ ਆਓ। ਜੇਕਰ ਤੁਹਾਨੂੰ ‘ਦਿਲ’ ਯਾਦ ਹੈ ਤਾਂ ਉਹ ਲਗਭਗ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਉਸ ਨੂੰ ਮਹਿਸੂਸ ਕਰਾਉਂਦਾ ਹੈ ਕਿ ਉਸ ਨੇ ਗਲਤ ਕੰਮ ਕੀਤਾ ਹੈ ਤੇ ਫਿਰ ਉਹ ਪਿਆਰ ’ਚ ਪੈ ਜਾਂਦੇ ਹਨ। ਉਹ ਸਭ ਕੀ ਸੀ? ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੇ ਆਲੇ-ਦੁਆਲੇ ਦੀ ਜਾਂਚ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਹਮਲਾ ਕਿਉਂ ਕਰਦੇ ਹਨ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News