ਪਤੀ ਨਾਲ ਮਾਲਦੀਵ ਲਈ ਰਵਾਨਾ ਹੋਈ ਸਨਾ ਖ਼ਾਨ, ਏਅਰਪੋਰਟ ’ਤੇ ਅਦਾ ਕੀਤੀ ਨਮਾਜ਼

Monday, Aug 09, 2021 - 01:19 PM (IST)

ਪਤੀ ਨਾਲ ਮਾਲਦੀਵ ਲਈ ਰਵਾਨਾ ਹੋਈ ਸਨਾ ਖ਼ਾਨ, ਏਅਰਪੋਰਟ ’ਤੇ ਅਦਾ ਕੀਤੀ ਨਮਾਜ਼

ਮੁੰਬਈ (ਬਿਊਰੋ)– ਅਦਾਕਾਰਾ ਸਨਾ ਖ਼ਾਨ ਨੇ ਜਦੋਂ ਤੋਂ ਬਾਲੀਵੁੱਡ ਨੂੰ ਛੱਡ ਕੇ ਵਿਆਹ ਕਰਵਾਇਆ ਹੈ, ਉਦੋਂ ਤੋਂ ਹੀ ਉਹ ਚਰਚਾ ’ਚ ਹੈ। ਸਨਾ ਨੇ ਆਪਣੇ ਲਈ ਅਧਿਆਤਮਕ ਦਾ ਰਸਤਾ ਚੁਣਿਆ ਹੈ। ਉਹ ਹੁਣ ਮੀਡੀਆ ਤੋਂ ਦੂਰ ਰਹਿਣਾ ਚਾਹੁੰਦੀ ਹੈ ਪਰ ਉਹ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਨਹੀਂ ਰੱਖ ਪਾਉਂਦੀ। ਪਿਛਲੇ ਦਿਨੀਂ ਸਨਾ ਪਤੀ ਨਾਲ ਘੁੰਮਣ ਨਿਕਲੀ ਤਾਂ ਲੱਗੇ ਹੱਥ ਇਕ ਵੀਡੀਓ ਵੀ ਸਾਂਝੀ ਕਰ ਦਿੱਤੀ।

ਸਨਾ ਖ਼ਾਨ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਪਤੀ ਨਾਲ ਮਾਲਦੀਵ ਜਾਂਦੀ ਨਜ਼ਰ ਆ ਰਹੀ ਹੈ।

ਵੀਡੀਓ ’ਚ ਸਨਾ ਦੱਸ ਰਹੀ ਹੈ ਕਿ ਸੀ ਪਲੇਨ ’ਚ ਜਾਣਾ ਉਸ ਦਾ ਸੁਪਨਾ ਸੀ, ਜੋ ਹੁਣ ਪੂਰਾ ਹੋ ਗਿਆ ਹੈ। ਸਨਾ ਇੰਨੀ ਖੁਸ਼ ਹੈ ਕਿ ਕਦੇ ਇਧਰ ਭੱਜ ਰਹੀ ਹੈ ਤਾਂ ਕਦੇ ਉਧਰ ਜਾ ਰਹੀ ਹੈ। ਇਸ ਦੌਰਾਨ ਵੀ ਸਨਾ ਨਮਾਜ਼ ਅਦਾ ਕਰਨਾ ਨਹੀਂ ਭੁੱਲੀ।

 
 
 
 
 
 
 
 
 
 
 
 
 
 
 
 

A post shared by Saiyad Sana Khan (@sanakhaan21)

ਪਿਛਲੇ ਦਿਨੀਂ ਸਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਬੱਚਿਆਂ ਨੂੰ ਤਸਬੀਹ ਪੜ੍ਹਾ ਰਹੀ ਹੈ। ਵੀਡੀਓ ਦੀ ਕੈਪਸ਼ਨ ਦਿੰਦਿਆਂ ਉਸ ਨੇ ਲਿਖਿਆ ਸੀ, ‘ਘਰ ਦੇ ਬੱਚੇ ਉਹੀ ਬਣਦੇ ਹਨ, ਜੋ ਉਹ ਦੇਖਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News