ਸਮੀਸ਼ਾ ਨੇ ਉਤਾਰੀ ਰਾਜ ਕੁੰਦਰਾ ਦੇ ਗਾਣੇ ਦੀ ਨਕਲ, ਵੀਡੀਓ ’ਚ ਨਜ਼ਰ ਆਇਆ ਬਾਪ-ਬੇਟੀ ਦਾ ਕਿਊਟ ਅੰਦਾਜ਼
Saturday, Jan 02, 2021 - 10:31 AM (IST)
ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਹਮੇਸ਼ਾ ਪ੍ਰਸ਼ੰਸ਼ਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਹਨ। ਹਾਲ ਹੀ ’ਚ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ’ਤੇ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਸ਼ਿਲਪਾ ਨੇ ਰੀਸ਼ੇਅਰ ਕੀਤਾ ਹੈ। ਜੋ ਖ਼ੂਬ ਪਸੰਦ ਕੀਤੀ ਜਾ ਰਹੀ ਹੈ।
ਇਸ ਵੀਡੀਓ ’ਚ ਰਾਜ ਕੁੰਦਰਾ ਗਾਣਾ ਗਾ ਰਹੇ ਹਨ ਅਤੇ ਉਨ੍ਹਾਂ ਦੀ ਧੀ ਸਮੀਸ਼ਾ ਨਕਲ ਉਤਾਰ ਰਹੀ ਹੈ। ਸਮੀਸ਼ਾ ਨਕਲ ਕਰਦੀ ਹੋਈ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਸਮੀਸ਼ਾ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਕਿ ਚਿੰਤਾ ਘੱਟ ਕਰੋ, ਜ਼ਿਆਦਾ ਗਾਣਾ ਗਾਓ। ਸਮੀਸ਼ਾ ਸ਼ੈੱਟੀ ਕੁੰਦਰਾ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਤੁਹਾਨੂੰ ਗਾਣਾ ਬੰਦ ਕਰ ਦੇਣਾ ਚਾਹੀਦਾ। ਪ੍ਰਸ਼ੰਸਕ ਇਸ ਵੀਡੀਓ ’ਤੇ ਖ਼ੂਬ ਪਿਆਰ ਲੁਟਾ ਰਹੇ ਹਨ। 20 ਮਿੰਟ ’ਚ ਇਸ ਵੀਡੀਓ ਨੂੰ 1 ਲੱਖ ਤੋਂ ਜ਼ਿਆਦਾ ਪ੍ਰਸ਼ੰਸਕ ਦੇਖ ਚੁੱਕੇ ਹਨ।
ਦੱਸ ਦੇਈਏ ਕਿ ਸ਼ਿਲਪਾ ਨੇ ਸੈਰੋਗੇਰੀ ਦੇ ਰਾਹੀਂ ਸਮੀਸ਼ਾ ਨੂੰ ਜਨਮ ਦਿੱਤਾ ਹੈ। ਸ਼ਿਲਪਾ ਨੇ ਹੁਣ ਤੱਕ ਸਮੀਸ਼ਾ ਦੇ ਚਿਹਰੇ ਨੂੰ ਮੀਡੀਆ ਤੋਂ ਲੁੱਕਾ ਕੇ ਰੱਖਿਆ ਸੀ। ਇਕ ਦਿਨ ਅਚਾਨਕ ਪੈਪਰਾਜੀ ਨੇ ਸਮੀਸ਼ਾ ਦੀਆਂ ਤਸਵੀਰਾਂ ਕੈਮਰੇ ’ਚ ਕੈਦ ਕਰ ਲਈਆਂ ਸਨ। ਕੰਮ ਦੀ ਗੱਲ ਕਰੀਏ ਤਾਂ ਸ਼ਿਲਪਾ ਬਹੁਤ ਜਲਦ ਫ਼ਿਲਮ ‘ਨਿਕੱਮਾ’ ਅਤੇ ‘ਹੰਗਾਮਾ 2’ ’ਚ ਨਜ਼ਰ ਆਉਣ ਵਾਲੀ ਹੈ।