ਸਮੀਰ ਦੇ ਘਰ ਨਹੀਂ ਮਿਲਿਆ ਸੁਸਾਈਡ ਨੋਟ, ਪੁਲਸ ਨੂੰ ਸ਼ੱਕ 2 ਦਿਨ ਪਹਿਲਾਂ ਹੋਈ ਮੌਤ

08/06/2020 3:22:52 PM

ਮੁੰਬਈ (ਬਿਊਰੋ) — ਕੋਰੋਨਾ ਸੰਕਟ ਦੌਰਾਨ ਬਾਲੀਵੁੱਡ ਤੇ ਛੋਟੇ ਪਰਦੇ ਦੇ ਸਿਤਾਰਿਆਂ ਦਾ ਖ਼ੁਦਕੁਸ਼ੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਖ਼ਬਰ ਹੈ ਕਿ ਟੀ. ਵੀ. ਅਦਾਕਾਰ ਸਮੀਰ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਮੁੰਬਈ 'ਚ ਖ਼ੁਦਕੁਸ਼ੀ ਕੀਤੀ ਹੈ। ਸਮੀਰ ਸ਼ਰਮਾ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਸੀਰੀਅਲ 'ਚ ਕੰਮ ਕਰ ਚੁੱਕੇ ਹਨ।

44 ਸਾਲ ਦੇ ਸਮੀਰ ਸ਼ਰਮਾ ਨੇ ਬੁੱਧਵਾਰ ਰਾਤ ਨੂੰ ਮਲਾਡ ਪੱਛਮ ਸਥਿਤ ਨੇਹਾ ਸੀ. ਐੱਚ. ਐੱਸ. ਬਿਲਡਿੰਗ 'ਚ ਆਪਣੇ ਘਰ 'ਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮਲਾਡ ਪੁਲਸ ਮੁਤਾਬਕ, ਸਮੀਰ ਨੇ ਇਸੇ ਸਾਲ ਫਰਵਰੀ 'ਚ ਅਪਾਰਟਮੈਂਟ ਕਿਰਾਏ 'ਤੇ ਲਿਆ ਸੀ। ਰਾਤ ਦੀ ਡਿਊਟੀ ਦੌਰਾਨ ਚੌਂਕੀਦਾਰ ਨੇ ਸਮੀਰ ਸ਼ਰਮਾ ਦਾ ਮ੍ਰਿਤਕ ਸਰੀਰ ਲਟਕਦਾ ਦੇਖਿਆ ਸੀ।

ਪੁਲਸ ਮੁਤਾਬਕ, ਅਦਾਕਾਰ ਨੇ ਖ਼ੁਦਕੁਸ਼ੀ 2-3 ਦਿਨ ਪਹਿਲਾਂ ਕੀਤੀ ਹੋਵੇਗੀ, ਕਿਉਂਕਿ ਜਦੋਂ ਪੁਲਸ ਫਲੈਟ ਅੰਦਰ ਪਹੁੰਚੀ ਤਾਂ ਬਾਡੀ ਡਿਕੰਪੋਜ ਹੋਣੀ ਸ਼ੁਰੂ ਹੋ ਚੁੱਕੀ ਸੀ। ਸਮੀਰ ਨੇ ਇਸੇ ਸਾਲ ਫ਼ਰਵਰੀ 'ਚ ਅਪਾਰਟਮੈਂਟ ਕਿਰਾਏ 'ਤੇ ਲਿਆ ਸੀ। ਬੁੱਧਵਾਰ ਰਾਤ ਡਿਊਟੀ ਦੌਰਾਨ ਚੌਂਕੀਦਾਰ ਨੇ ਸਮੀਰ ਸ਼ਰਮਾ ਦਾ ਮ੍ਰਿਤਕ ਸਰੀਰ ਲਟਕਦਾ ਦੇਖਿਆ ਸੀ। ਸਮੀਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਹਾਲਾਂਕਿ ਪੁਲਸ ਨੂੰ ਕਿਸੇ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੂਰੇ ਘਰ ਦਾ ਸਰਚ ਓਪਰੇਸ਼ਨ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਉਹ ਫਾਈਨੇਂਸਿੰਗ ਐਂਗਲ ਤੋਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੌਣ ਹੈ ਸਮੀਰ ਸ਼ਰਮਾ?
ਸਮੀਰ ਸ਼ਰਮਾ ਨੇ ਟੀ. ਵੀ. ਦੇ ਕਈ ਸ਼ੋਅਜ਼ 'ਚ ਕੰਮ ਕੀਤਾ ਸੀ। ਉਹ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਤੋਂ ਇਲਾਵਾ 'ਕਹਾਣੀ ਘਰ ਘਰ ਕੀ', 'ਯੇ ਰਿਸ਼ਤੇ ਹੈ ਪਿਆਰ ਕੇ', 'ਲੈਫਟ ਰਾਈਟ ਲੈਫਟ', 'ਗੀਤ ਹੁਈ ਸਬਸੇ ਪਰਾਈ', 'ਦਿਲ ਕਯਾ ਚਾਹਤਾ ਹੈ', 'ਵੀਰਾਨਗਲੀ', 'ਵੋ ਰਹਿਨੇ ਵਾਲੀ ਮਹਿਲੋਂ ਕੀ', 'ਆਯੁਸ਼ਮਾਨ ਭਵ' ਅਤੇ 'ਇਸ ਪਿਆਰ ਕੋ ਕਯਾ ਨਾਮ ਦੂੰ?' ਵਰਗੇ ਸੀਰੀਅਲਾਂ 'ਚ ਕੰਮ ਕਰ ਚੁੱਕੇ ਸਨ।

ਫ਼ਿਲਮਾਂ 'ਚ ਵੀ ਕਰ ਚੁੱਕੇ ਸਨ ਕੰਮ
ਦੱਸਣਯੋਗ ਹੈ ਕਿ ਸਮੀਰ ਸ਼ਰਮਾ ਦੀ ਡੈਬਿਊ ਫ਼ਿਲਮ 'ਹੰਸੀ ਤੋ ਫਸੀ' ਸੀ। ਇਸ ਤੋਂ ਇਲਾਵਾ ਉਹ ਫ਼ਿਲਮ 'ਇੱਤੇਫਾਕ' 'ਚ ਵੀ ਨਜ਼ਰ ਆ ਚੁੱਕੇ ਸਨ। ਸਮੀਰ ਸ਼ਰਮਾ ਦਿੱਲੀ ਦਾ ਰਹਿਣ ਵਾਲਾ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਉਹ ਬੈਂਗਲੁਰੂ 'ਚ ਸ਼ਿਫ਼ਟ ਹੋ ਗਏ ਸਨ। ਉਨ੍ਹਾਂ ਨੇ ਐਡ ਏਜੰਸੀ 'ਚ ਵੀ ਕੰਮ ਕੀਤਾ ਸੀ। ਫ਼ਿਰ ਉਹ ਮੁੰਬਈ 'ਚ ਐਕਟਿੰਗ ਦਾ ਸੁਫ਼ਨਾ ਲੈ ਕੇ ਆਏ ਅਤੇ ਉਨ੍ਹਾਂ ਦਾ ਉਹ ਸੁਫ਼ਨਾ ਪੂਰਾ ਵੀ ਹੋਇਆ।


sunita

Content Editor

Related News