ਬਾਲੀਵੁੱਡ ਗੀਤਕਾਰ ਸਮੀਰ ਨੇ ਮਾਰੀ ਬਾਜ਼ੀ, ਗਿਨੀਜ਼ ਬੁੱਕ ''ਚ ਬਣੀ ਖਾਸ ਸ਼੍ਰੇਣੀ

02/17/2016 1:18:40 PM

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਸਮੀਰ ਅਨਜਾਨ ਦਾ ਨਾਂ ਹਾਲ ਹੀ ''ਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿਚ ਦਰਜ ਕੀਤਾ ਗਿਆ ਹੈ। ਸਮੀਰ ਨੂੰ ਇਹ ਖਿਤਾਬ ਸਭ ਤੋਂ ਵਧੇਰੇ ਬਾਲੀਵੁੱਡ ਗੀਤ ਲਿਖਣ ਲਈ ਦਿੱਤਾ ਗਿਆ ਹੈ। ਇਸ ਖਿਤਾਬ ਨਾਲ ਸਮੀਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ''ਚ ਆਪਣਾ ਨਾਂ ਦਰਜ ਕਰਵਾਉਣ ਵਾਲੇ ਦੁਨੀਆ ਦੇ ਪਹਿਲੇ ਗੀਤਕਾਰ ਬਣ ਗਏ ਹਨ।
ਮੁੰਬਈ ''ਚ ਆਯੋਜਿਤ ਕੀਤੇ ਗਏ ਇਕ ਪ੍ਰੋਗਰਾਮ ਦੌਰਾਨ ਸਮੀਰ ਦਾ ਨਾਂ ਗਿਨੀਜ਼ ਬੁੱਕ ''ਚ ਜੋੜਿਆ ਗਿਆ। ਸਮੀਰ ਪਿਛਲੇ 30 ਸਾਲਾਂ ਤੋਂ ਫਿਲਮਾਂ ਲਈ ਗੀਤ ਲਿਖ ਰਹੇ ਹਨ ਅਤੇ ਇਸ ਸੂਚੀ ''ਚ ਉਨ੍ਹਾਂ ਦੇ ਲਿਖੇ ਬਹੁਤ ਸਾਰੇ ਸੁਪਰ ਹਿੱਟ ਗੀਤ ਵੀ ਸ਼ਾਮਲ ਹਨ। ਆਪਣੇ ਫਿਲਮੀ ਗੀਤਕਾਰੀ ਦੇ ਸਫਰ ''ਚ ਉਹ ਹੁਣ ਤੱਕ ਲੱਗਭਗ 650 ਫਿਲਮਾਂ ''ਚ ਕੁਲ 4 ਹਜ਼ਾਰ ਤੋਂ ਵਧੇਰੇ ਗੀਤ ਲਿਖ ਚੁੱਕੇ ਹਨ।
ਅੱਜ ਤੱਕ ਕਿਸੇ ਹੋਰ ਗੀਤਕਾਰ ਨੇ ਇਹ ਅੰਕੜਾ ਨਹੀਂ ਛੂਹਿਆ। ਹਾਲਾਂਕਿ ਗਿਨੀਜ਼ ਬੁੱਕ ''ਚ ਅਜਿਹੀ ਕੋਈ ਸ਼੍ਰੇਣੀ ਨਹੀਂ ਹੈ ਪਰ ਟੀਮ ਜਦੋਂ ਮੁੰਬਈ ''ਚ ਖੋਜ ਕਰ ਰਹੀ ਸੀ ਤਾਂ ਇਹ ਗੱਲ ਸਾਹਮਣੇ ਆਈ ਕਿ ਸਮੀਰ ਨੇ ਸਭ ਤੋਂ ਵਧੇਰੇ ਗੀਤ ਲਿਖੇ ਹਨ। ਉਦੋਂ ਇਕ ਨਵੀਂ ਸ਼੍ਰੇਣੀ ਬਣਾਈ ਗਈ ਅਤੇ ਸਮੀਰ ਨੂੰ ਸਨਮਾਨਿਤ ਕੀਤਾ ਗਿਆ।


Related News