ਸਾਮੰਥਾ ਰੂਥ ਨੂੰ ਮਿਲਿਆ ਨਵਾਂ ਪਿਆਰ, ਕੀ ਅਦਾਕਾਰਾ ਇਸ ਮਸ਼ਹੂਰ ਨਿਰਦੇਸ਼ਕ ਨੂੰ ਕਰ ਰਹੀ ਹੈ ਡੇਟ?

Wednesday, Aug 14, 2024 - 04:16 PM (IST)

ਸਾਮੰਥਾ ਰੂਥ ਨੂੰ ਮਿਲਿਆ ਨਵਾਂ ਪਿਆਰ, ਕੀ ਅਦਾਕਾਰਾ ਇਸ ਮਸ਼ਹੂਰ ਨਿਰਦੇਸ਼ਕ ਨੂੰ ਕਰ ਰਹੀ ਹੈ ਡੇਟ?

ਮੁੰਬਈ- ਸਾਮੰਥਾ ਰੂਥ ਪ੍ਰਭੂ ਦੇ ਸਾਬਕਾ ਪਤੀ ਨਾਗਾ ਚੈਤੰਨਿਆ ਦੀ ਮੰਗਣੀ ਤੋਂ ਬਾਅਦ ਅਦਾਕਾਰਾ ਦੀ ਲਵ ਲਾਈਫ ਚਰਚਾ 'ਚ ਆ ਗਈ ਹੈ। ਦਰਅਸਲ, ਸਾਮੰਥਾ ਰੂਥ ਨੇ ਸਾਲ 2017 'ਚ ਨਾਗਾ ਚੈਤੰਨਿਆ ਨਾਲ ਵਿਆਹ ਕੀਤਾ ਸੀ। ਵਿਆਹ ਦੇ ਚਾਰ ਸਾਲ ਬਾਅਦ 2021 'ਚ ਇਸ ਜੋੜੇ ਦਾ ਤਲਾਕ ਹੋ ਗਿਆ। ਹੁਣ ਸਾਮੰਥਾ ਦੇ ਸਾਬਕਾ ਪਤੀ ਨਾਗਾ ਚੈਤੰਨਿਆ ਨੇ ਸ਼ੋਭਿਤਾ ਧੂਲੀਪਾਲਾ ਨਾਲ ਦੂਜੀ ਵਾਰ ਮੰਗਣੀ ਕਰ ਲਈ ਹੈ। ਇਸ ਦੌਰਾਨ ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਸਾਮੰਥਾ ਰੂਥ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਮੰਥਾ ਰੂਥ ਵੀ ਆਪਣੇ ਸਾਬਕਾ ਪਤੀ ਦੀ ਮੰਗਣੀ ਤੋਂ ਬਾਅਦ ਅੱਗੇ ਵਧ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਧਰਮਿੰਦਰ ਨੇ ਆਪਣੇ ਫਾਰਮ ਹਾਊਸ 'ਤੇ ਗਲਹਿਰੀ ਨਾਲ ਮਸਤੀ ਕਰਦੇ ਦਾ ਵੀਡੀਓ ਕੀਤਾ ਸਾਂਝਾ

ਰੈਡਿਟ 'ਤੇ ਇਕ ਪੋਸਟ ਦੇ ਅਨੁਸਾਰ, ਸਮੰਥਾ ਰੂਥ ਪ੍ਰਭੂ ਨਿਰਦੇਸ਼ਕ ਰਾਜ ਨਿਦੀਮੋਰੂ ਨੂੰ ਡੇਟ ਕਰ ਰਹੀ ਹੈ। ਖਬਰਾਂ ਮੁਤਾਬਕ ਦੋਵੇਂ ਇੱਕ ਦੂਜੇ ਦੇ ਪਿਆਰ 'ਚ ਹਨ। ਇਸ ਤੋਂ ਇਲਾਵਾ ਸਾਮੰਥਾ ਅਤੇ ਰਾਜ ਵੈੱਬ ਸ਼ੋਅਜ਼ 'ਚ ਵੀ ਇਕੱਠੇ ਕੰਮ ਕਰ ਰਹੇ ਹਨ। ਸਾਮੰਥਾ ਨੇ ਰਾਜ ਦੇ ਸ਼ੋਅ 'ਦ ਫੈਮਿਲੀ ਮੈਨ 2' ਨਾਲ ਆਪਣਾ OTT ਡੈਬਿਊ ਕੀਤਾ ਸੀ ਅਤੇ ਹੁਣ ਉਹ ਉਸ ਦੇ ਸ਼ੋਅ ਸੀਟਾਡੇਲ 'ਚ ਨਜ਼ਰ ਆ ਰਹੀ ਹੈ। 'ਦਿ ਫੈਮਿਲੀ ਮੈਨ 2' 'ਚ ਸਾਮੰਥਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਅਦਾਕਾਰਾ ਐਕਸ਼ਨ ਕਰਦੀ ਨਜ਼ਰ ਆਈ। ਹੁਣ ਪ੍ਰਸ਼ੰਸਕ ਵੀ ਸੀਟਾਡੇਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਨੂੰ ਲੈ ਕੇ ਸਾਮੰਥਾ ਅਤੇ ਰਾਜ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Priyanka

Content Editor

Related News