ਕਰਨ ਜੌਹਰ ਦੇ ਸ਼ੋਅ ’ਚ ਸਮਾਂਥਾ ਪ੍ਰਭੂ ਨੇ ਤਲਾਕ ਬਾਰੇ ਕੀਤੀ ਖ਼ੁੱਲ੍ਹ ਕੇ ਗੱਲਬਾਤ, ਸਾਬਕਾ ਪਤੀ ਬਾਰੇ ਆਖੀ ਇਹ ਗੱਲ
Friday, Jul 22, 2022 - 10:51 AM (IST)
ਮੁੰਬਈ (ਬਿਊਰੋ)– ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਪ੍ਰਭੂ ਨੇ ‘ਕੌਫੀ ਵਿਦ ਕਰਨ 7’ ਤੋਂ ਆਪਣਾ ਕੌਫੀ ਡੈਬਿਊ ਕੀਤਾ। ਸਮਾਂਥਾ ਵੀਰਵਾਰ ਦੇ ਐਪੀਸੋਡ ’ਚ ਅਕਸ਼ੇ ਕੁਮਾਰ ਨਾਲ ਨਜ਼ਰ ਆਈ। ਇਸ ਐਪੀਸੋਡ ’ਚ ਉਸ ਨੇ ਹੋਸਟ ਕਰਨ ਜੌਹਰ ਦੀ ਲੱਤ ਖਿੱਚੀ, ਅਕਸ਼ੇ ਕੁਮਾਰ ਨਾਲ ਮਸਤੀ ਕੀਤੀ ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖ਼ੁਲਾਸੇ ਵੀ ਕੀਤੇ।
ਸਮਾਂਥਾ ਤੋਂ ਕਰਨ ਨੇ ਉਸ ਦੇ ਤਲਾਕ ਬਾਰੇ ਪੁੱਛਿਆ, ਜਿਸ ’ਤੇ ਉਸ ਨੇ ਕਾਫੀ ਸੋਚ ਸਮਝ ਕੇ ਜਵਾਬ ਦਿੱਤਾ। ਕਰਨ ਜੌਹਰ ਨੇ ਸਮਾਂਥਾ ਪ੍ਰਭੂ ਕੋਲੋਂ ਪੁੱਛਿਆ ਕਿ ਆਪਣੇ ਪ੍ਰਸ਼ੰਸਕਾਂ ਨੂੰ ਤਲਾਕ ਬਾਰੇ ਦੱਸਣਾ ਉਸ ਲਈ ਕਿਵੇਂ ਦਾ ਸੀ। ਸਮਾਂਥਾ ਕਹਿੰਦੀ ਹੈ ਕਿ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਰੱਖਣਾ ਉਸ ਦੀ ਮਰਜ਼ੀ ਸੀ। ਅਜਿਹੇ ’ਚ ਉਹ ਇਸ ਨੂੰ ਲੈ ਕੇ ਸ਼ਿਕਾਇਤ ਨਹੀਂ ਕਰ ਸਕਦੀ ਹੈ।
ਜਦੋਂ ਉਹ ਆਪਣੇ ਸਾਬਕਾ ਪਤੀ ਤੋਂ ਅਲੱਗ ਹੋਈ ਤਾਂ ਉਹ ਇਸ ਨੂੰ ਲੈ ਕੇ ਹੋ ਰਹੀ ਗੱਲ ’ਤੇ ਸ਼ਿਕਾਇਤ ਨਹੀਂ ਕਰ ਸਕਦੀ ਸੀ ਕਿਉਂਕਿ ਪ੍ਰਸ਼ੰਸਕਾਂ ਨੇ ਉਸ ਦੀ ਜ਼ਿੰਦਗੀ ’ਚ ਇਨਵੈਸਟ ਕੀਤਾ ਸੀ। ਲੋਕ ਉਸ ਕੋਲੋਂ ਜਵਾਬ ਮੰਗ ਰਹੇ ਸਨ ਤੇ ਸਮਾਂਥਾ ਕੋਲ ਉਹ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆਏ ਫੋਨ, ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਇਸ ਤੋਂ ਬਾਅਦ ਕਰਨ ਨੇ ਸਮਾਂਥਾ ਕੋਲੋਂ ਪੁੱਛਿਆ ਕਿ ਉਸ ਦੀ ਜ਼ਿੰਦਗੀ ਤਲਾਕ ਤੋਂ ਬਾਅਦ ਕਿਵੇਂ ਦੀ ਰਹੀ ਹੈ। ਸਮਾਂਥਾ ਨੇ ਕਿਹਾ, ‘‘ਮੁਸ਼ਕਿਲ ਰਹੀ ਹੈ ਪਰ ਹੁਣ ਸਭ ਠੀਕ ਹੈ। ਮੈਂ ਪਹਿਲਾਂ ਤੋਂ ਜ਼ਿਆਦਾ ਤਾਕਤਵਰ ਹੋ ਗਈ ਹਾਂ।’’ ਕਰਨ ਨੇ ਪੁੱਛਿਆ ਕਿ ਕੀ ਸਮਾਂਥਾ ਤੇ ਉਸ ਦੇ ਸਾਬਕਾ ਪਤੀ ਵਿਚਾਲੇ ਹਾਰਡ ਫੀਲਿੰਗਸ ਹਨ?
ਇਸ ’ਤੇ ਸਮਾਂਥਾ ਨੇ ਕਿਹਾ, ‘‘ਕੀ ਹਾਰਡ ਫੀਲਿੰਗਸ ਦਾ ਮਤਲਬ ਹੈ ਕਿ ਜੇਕਰ ਅਸੀਂ ਇਕ ਕਮਰੇ ’ਚ ਇਕੱਠੇ ਹਾਂ ਤਾਂ ਤੁਹਾਨੂੰ ਤਿੱਖੀਆਂ ਚੀਜ਼ਾਂ ਲੁਕੋਣੀਆਂ ਪੈਣਗੀਆਂ, ਤਾਂ ਇਸ ਦਾ ਜਵਾਬ ਹੈ ਹਾਂ, ਅਜੇ ਅਜਿਹਾ ਹੀ ਹੈ।’’ ਉਸ ਨੇ ਦੱਸਿਆ ਕਿ ਅਜੇ ਉਨ੍ਹਾਂ ਵਿਚਾਲੇ ਆਪਸੀ ਸਹਿਮਤੀ ਨਹੀਂ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਇਹ ਵੀ ਹੋ ਜਾਵੇਗੀ।
ਇਸ ਐਪੀਸੋਡ ’ਚ ਸਮਾਂਥਾ ਨੇ ‘ਦਿ ਫੈਮਿਲੀ ਮੈਨ’ ਵੈੱਬ ਸੀਰੀਜ਼ ’ਚ ਕੰਮ ਕਰਨ ਨੂੰ ਲੈ ਕੇ ਵੀ ਗੱਲਬਾਤ ਕੀਤੀ। ਨਾਲ ਹੀ ਉਸ ਨੇ ਦੱਸਿਆ ਕਿ ਕਿਵੇਂ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਦੇ ਗੀਤ ‘ਓ ਅੰਟਾਵਾ’ ’ਚ ਉਸ ਨੂੰ ਪਸੰਦ ਕਰਨ ਦੇ ਨਾਲ-ਨਾਲ ਦਰਸ਼ਕਾਂ ਨੇ ਉਸ ਦੀ ਨਿੰਦਿਆ ਵੀ ਕੀਤੀ ਸੀ।
ਇਸ ’ਤੇ ਕਰਨ ਜੌਹਰ ਨੇ ਸਮਾਂਥਾ ਦੀ ਤਾਰੀਫ਼ ਕੀਤੀ। ਕਰਨ ਨੇ ਕਿਹਾ ਕਿ ਗੀਤ ’ਚ ਸਮਾਂਥਾ ਨੇ ਕਮਾਲ ਕੀਤਾ ਸੀ ਤੇ ਉਹ ਬਹੁਤ ਸਹੀ ਵੀ ਲੱਗੀ ਸੀ। ਇੰਨਾ ਹੀ ਨਹੀਂ, ਕਰਨ ਜੌਹਰ ਨੇ ਆਪਣੇ ਸ਼ੋਅ ਲਈ ਪੈਨ ਇੰਡੀਆ ਪੋਲ ਰੱਖਿਆ ਸੀ, ਜਿਸ ’ਚ ਸਮਾਂਥਾ ਪ੍ਰਭੂ ਨੂੰ ਨੰਬਰ 1 ਪੈਨ ਇੰਡੀਆ ਸਟਾਰ ਚੁਣਿਆ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।