ਸੈਲੂਨ ਤੋਂ ਬਾਹਰ ਨਜ਼ਰ ਆਇਆ ਕਰੀਨਾ ਦਾ ਕਾਤਲ ਅੰਦਾਜ਼
Thursday, Jul 30, 2015 - 03:27 PM (IST)
ਮੁੰਬਈ: ਅਦਾਕਾਰਾ ਕਰੀਨਾ ਕਪੂਰ ਦੀ ਹਾਲ ਹੀ ''ਚ ਰਿਲੀਜ਼ ਹੋਈ ਫ਼ਿਲਮ ''ਬਜਰੰਗੀ ਭਾਈਜਾਨ'' ਨੇ ਬਾਕਸ ਆਫ਼ਿਸ ''ਤੇ ਜ਼ਬਰਦਸਤ ਕਮਾਈ ਕੀਤੀ ਹੈ। ਹੁਣ ਲਗਦਾ ਹੈ ਕਿ ਕਰੀਨਾ ਆਪਣੇ ਆਪ ਨੂੰ ਕੁਝ ਸਮਾਂ ਦੇਣਾ ਚਾਹੁੰਦੀ ਹੈ ਇਸ ਲਈ ਉਹ ਲੰਦਨ ਦੀਆਂ ਸੜਕਾਂ ''ਤੇ ਮਸਤੀ ਕਰਦੀ ਹੋਈ ਨਜ਼ਰ ਆਈ। ਕਰੀਨਾ ਕਪੂਰ ਹਾਲ ਹੀ ''ਚ ਮੁੰਬਈ ''ਚ ਇਕ ਸੈਲੂਨ ਤੋਂ ਬਾਹਰ ਨਿਕਲਦੀ ਨਜ਼ਰ ਆਈ ਹੈ। ਇਸ ਦੌਰਾਨ ਕੇਜੁਅਲ ਲੁਕ ''ਚ ਰੈਡ ਹੌਟ ਲਿਪਸਟਿਕ ਨਾਲ ਕਰੀਨਾ ਕਪੂਰ ਬੜੇ ਹੀ ਕਾਤਲ ਅੰਦਾਜ਼ ''ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਾਲਾ ਚਸ਼ਮਾ ਲਗਾਇਆ ਹੈ, ਜੋ ਉਨ੍ਹਾਂ ਦੇ ਸਟਾਈਲ ਨੂੰ ਹੋਰ ਵੀ ਨਿਖਾਰ ਰਿਹਾ ਹੈ। ਬੇਬੋ ਨਾਲ ਇੱਥੇ ਕਰਿਸ਼ਮਾ ਕਪੂਰ ਕੇਜੁਅਲ ਲੁਕ ''ਚ ਮਸਤੀ ਕਰਦੀ ਹੋਈ ਨਜ਼ਰ ਆਈ ਹੈ।