ਸਲਮਾਨ ਖਾਨ ਦੇ ਨਾਲ ਕੰਮ ਕਰਨਗੇ ਅਨੀਸ ਬਜ਼ਮੀ
Saturday, Apr 23, 2016 - 05:45 PM (IST)

ਮੁਬੰਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੀਸ ਬਜ਼ਮੀ ਅਦਾਕਾਰ ਸਲਮਾਨ ਖਾਨ ਨੂੰ ਲੈ ਕੇ ਫਿਲਮ ਬਣਾ ਸਕਦੇ ਹਨ। ਅਨੀਸ ਸਲਮਾਨ ਖਾਨ ਨੂੰ ਲੈ ਕੇ ਫਿਲਮ ''ਨੋ ਐਂਟਰੀ'' ਦਾ ਸੀਕਵਲ ''ਨੋ ਐਂਟਰੀ ਮੇਂ ਐਂਟਰੀ'' ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਜਾਣਕਾਰੀ ਅਨੁਸਾਰ ਅਨੀਸ ਨੇ ਕਈ ਕਹਾਣੀਆਂ ਸਲਮਾਨ ਨੂੰ ਦਿਖਾਈਆਂ ਪਰ ਉਨ੍ਹਾਂ ਨੂੰ ਕੋਈ ਵੀ ਕਹਾਣੀ ਪੰਸਦ ਨਹੀਂ ਆ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਸਲਮਾਨ ਨੇ ਇੱਕ ਕਹਾਣੀ ਪਸੰਦ ਕੀਤੀ ਸੀ ਪਰ ਉਸ ''ਚ ਸਲਮਾਨ ਦਾ ਡਬਲ ਰੋਲ ਹੈ। ਡਬਲ ਰੋਲ ਦੇ ਲਈ ਸਲਮਾਨ ਨੂੰ ਜ਼ਿਆਦਾ ਸਮਾਂ ਦੇਣਾ ਪਵੇਗਾ ਪਰ ਉਹ ਅਜੇ ਰੁੱਝੇ ਹੋਏ ਹਨ। ਇਸ ਲਈ '' ਨੋ ਐਂਟਰੀ ਮੈਂ ਐਂਟਰੀ'' ਨੂੰ ਅਜੇ ਟਾਲ ਦਿੱਤਾ ਗਿਆ ਹੈ। ਅਨੀਸ ਦੀ ਇੱਕ ਕਹਾਣੀ ਹੁਣ ਸਲਮਾਨ ਨੂੰ ਪੰਸਦ ਆਈ ਹੈ। ਸਲਮਾਨ ਦੇ ਕਹਿਣ ''ਤੇ ਅਨੀਸ ਉਸ ਕਹਾਣੀ ਨੂੰ ਵਧੀਆਂ ਬਨਾਉਣ ''ਚ ਜੁੱਟੇ ਹੋਏ ਹਨ।
ਜ਼ਿਕਰਯੋਗ ਹੈ ਕਿ ਇਹ ਫਿਲਮ ਰੋਮਾਂਟਿਕ ਕਾਮੇਡੀ ਹੋਵੇਗੀ ਅਤੇ ''ਨੋ ਐਂਟਰੀ ਮੇਂ ਐਂਟਰੀ'' ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਵੀਸ ਨੇ ਪਿਛਲੀ ਵਾਰ ਸਲਮਾਨ ਨੂੰ ਲੈ ਕੇ ''ਰੈਡੀ'' ਫਿਲਮ ਬਣਾਈ ਸੀ ਜੋ ਕਿ ਸਫਲ ਰਹੀ ਸੀ।