ਸਲਮਾਨ ਖ਼ਾਨ ਨੇ ਵੀ ਲਵਾਈ ਕੋਰੋਨਾ ਵੈਕਸੀਨ, ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ

Thursday, Mar 25, 2021 - 11:21 AM (IST)

ਸਲਮਾਨ ਖ਼ਾਨ ਨੇ ਵੀ ਲਵਾਈ ਕੋਰੋਨਾ ਵੈਕਸੀਨ, ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ) - ਇਕ ਪਾਸੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ 'ਕੋਰੋਨਾ ਵਾਇਰਸ' ਦੀ ਲਾਗ ਨਾਲ ਪੀੜਤ ਹਨ। ਉਨ੍ਹਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਉਥੇ ਹੀ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਬਾਲੀਵੁੱਡ ਸਿਤਾਰਿਆਂ ਦੀ ਗਿਣਤੀ ਵੀ ਹੌਲੀ-ਹੌਲੀ ਵੱਧਣ ਲੱਗੀ ਹੈ। ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੇ ਕੋਰੋਨਾ ਤੋਂ ਬਚਨ ਲਈ ਵੈਕਸੀਨ ਦਾ ਪਹਿਲਾ ਡੋਜ਼ ਲਿਆ ਹੈ। ਬੀਤੇ ਦਿਨ ਸੁਪਰਸਟਾਰ ਆਮਿਰ ਖ਼ਾਨ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆਈ ਹੈ, ਉਥੇ ਹੀ ਸਲਮਾਨ ਖ਼ਾਨ ਨੇ ਬੀਤੀ ਸ਼ਾਮ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਟੀਕੇ ਦੀ ਪਹਿਲੀ ਖੁਰਾਕ ਲਈ।

PunjabKesari

ਸਧਾਰਣ ਟੀ-ਸ਼ਰਟ ਅਤੇ ਜੀਨਸ ਪਹਿਨੇ ਸਲਮਾਨ ਖ਼ਾਨ ਟੀਕੇ ਦੀ ਖੁਰਾਕ ਲਈ ਲੀਲਾਵਤੀ ਹਸਪਤਾਲ ਪਹੁੰਚੇ। ਸਲਮਾਨ ਖ਼ਾਨ ਨਾਲ ਮਸ਼ਹੂਰ ਡਾਕਟਰ ਜਲੀਲ ਪਾਰਕਰ ਵੀ ਹਸਪਤਾਲ 'ਚ ਨਜ਼ਰ ਆਏ।

PunjabKesari

ਦੱਸ ਦੇਈਏ ਕਿ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ, ਦੋਵੇਂ ਮਾਵਾਂ- ਸਲਮਾ ਖ਼ਾਨ ਅਤੇ ਹੇਲਨ, ਵਹੀਦਾ ਰਹਿਮਾਨ ਅਤੇ ਰਾਜੂ ਹੀਰਾਨੀ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਵੀ ਮੁੰਬਈ ਦੇ ਇਸੇ ਲੀਲਾਵਤੀ ਹਸਪਤਾਲ 'ਚ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਗਿਆ ਸੀ। ਇਕ ਦਿਨ ਪਹਿਲਾਂ, 61 ਸਾਲਾ ਅਦਾਕਾਰ ਸੰਜੇ ਦੱਤ ਨੇ ਵੀ ਕੋਰੋਨਾ ਟੀਕਾ ਲਗਵਾਇਆ ਗਿਆ ਸੀ ਅਤੇ ਇਸ ਖ਼ਬਰ ਨੂੰ ਉਨ੍ਹਾਂ ਨੇ ਆਪਣੀ ਤਸਵੀਰ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ। ਸੈਫ ਅਲੀ ਖ਼ਾਨ ਨੂੰ ਵੀ ਕੁਝ ਦਿਨ ਪਹਿਲਾਂ ਕੋਰੋਨਾ ਟੀਕਾ ਲਗਾਇਆ ਗਿਆ ਸੀ। ਇਨ੍ਹਾਂ ਸਿਤਾਰਿਆਂ ਤੋਂ ਇਲਾਵਾ, ਹਾਲ ਹੀ 'ਚ ਕਈ ਹੋਰ ਮਸ਼ਹੂਰ ਹਸਤੀਆਂ ਜਿਵੇਂ ਕਮਲ ਹਸਨ, ਰਾਕੇਸ਼ ਰੌਸ਼ਨ, ਜਿਤੇਂਦਰਾ, ਆਸ਼ਾ ਪਾਰੇਖ ਵੀ ਵੱਖ-ਵੱਖ ਹਸਪਤਾਲਾਂ 'ਚ ਜਾ ਚੁੱਕੇ ਹਨ ਅਤੇ ਕੋਰੋਨਾ ਟੀਕਾ ਲਗਵਾ ਚੁੱਕੇ ਹਨ। 

PunjabKesari

ਨੋਟ - ਸਲਮਾਨ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News