Salman Khan ਅੱਜ ਵੀ ਕਰਦੇ ਨੇ ਆਪਣੇ ਇਸ ਕਿਰਦਾਰ ਤੋਂ 'ਨਫ਼ਰਤ', ਲੋਕਾਂ ਨੂੰ ਵੀ ਦਿੱਤੀ ਸਲਾਹ

Wednesday, Nov 06, 2024 - 12:52 PM (IST)

ਮੁੰਬਈ- ਬਾਲੀਵੁੱਡ ਇੰਡਸਟਰੀ ਦੇ ਸੁਪਰ ਸਟਾਰ ਸਲਮਾਨ ਖਾਨ ਨੇ ਇੰਡਸਟਰੀ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ ਹਨ। ਸਲਮਾਨ ਖਾਨ (Salman Khan) ਦਾ ਹਰ ਕਿਰਦਾਰ ਦਰਸ਼ਕਾਂ ‘ਚ ਕਾਫੀ ਮਸ਼ਹੂਰ ਹੈ। ਹਾਲਾਂਕਿ ਸਲਮਾਨ ਖਾਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪ੍ਰਸ਼ੰਸਕ ‘ਤੇਰੇ ਨਾਮ’ ਫਿਲਮ ਦੇ ਉਨ੍ਹਾਂ ਦੇ ਕਿਰਦਾਰ ‘ਰਾਧੇ’ ਨੂੰ ਫੋਲੋ ਕਰਨ। ਸਲਮਾਨ ਖਾਨ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਕਦੇ ਵੀ ਦਰਸ਼ਕਾਂ ਨੂੰ ਫਿਲਮ ‘ਚ ਆਪਣੇ ਕਿਰਦਾਰ ਨੂੰ ਫਾਲੋ ਕਰਨ ਲਈ ਉਤਸ਼ਾਹਿਤ ਨਹੀਂ ਕਰਦੇ। ਸਲਮਾਨ ਖਾਨ ਨੇ ਵੱਖ-ਵੱਖ ਮੌਕਿਆਂ ‘ਤੇ ਕਿਹਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ‘ਰਾਧੇ ਭਈਆ’ ਦੇ ਕਿਰਦਾਰ ਦੇ ਰਾਹ ‘ਤੇ ਚੱਲਣ ਤੋਂ ਰੋਕਿਆ ਹੈ। ਸਲਮਾਨ ਖਾਨ ਦਾ ਮੰਨਣਾ ਹੈ ਕਿ ਰਾਧੇ ਦਾ ਵਿਵਹਾਰ ਪਰੇਸ਼ਾਨ ਕਰਨ ਵਾਲਾ ਹੈ। ਉਹ ਇੱਕ ਕੁੜੀ ਲਈ ਪਾਗਲ ਹੋ ਜਾਂਦਾ ਹੈ।

PunjabKesari
ਹਾਲ ਹੀ ‘ਚ ਇਕ ਵੀਡੀਓ ਫਿਰ ਸਾਹਮਣੇ ਆਈ ਹੈ, ਜਿਸ ‘ਚ ਸਲਮਾਨ ਖਾਨ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਤੇਰੇ ਨਾਮ ਫਿਲਮ ਵਿੱਚ ਕੁਝ ਨਹੀਂ ਹੈ। ਸਲਮਾਨ ਖਾਨ ਨੇ ਕਿਹਾ, “‘ਤੇਰੇ ਨਾਮ’ ‘ਚ ਕੁਝ ਵੀ ਨਹੀਂ ਸੀ। ਫਿਲਮ ਸਿੰਪਲ ਸੀ ਜਿਸ ਦੇ ਇਕ ਹਿੱਸੇ ‘ਚ ਮੇਰੇ ਕਿਰਦਾਰ ਦੇ ਕਾਫੀ ਵਾਲ ਸਨ ਅਤੇ ਦੂਜੇ ਹਿੱਸੇ ‘ਚ ਕਿਰਦਾਰ ਗੰਜਾ ਸੀ। ਸਾਰਿਆਂ ਨੇ ਮੈਨੂੰ ਇਹ ਫਿਲਮ ਨਾ ਕਰਨ ਲਈ ਕਿਹਾ ਸੀ। ਦੂਜੇ ਭਾਗ ਵਿੱਚ ਮੈਂ ਕੋਈ ਡਾਇਲਾਗ ਨਹੀਂ ਬੋਲਿਆ ਹੈ। ਜਦੋਂ ਅਸੀਂ ਇਸ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਸੀ ਤਾਂ ਮੈਂ ਉਸ ਵੇਲੇ ਵੀ ਲੋਕਾਂ ਨੂੰ ਇਹੀ ਕਹਿ ਰਿਹਾ ਸੀ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖੋ ਪਰ ਉਸ ਕਿਰਦਾਰ ਨੂੰ ਫਾਲੋ ਨਾ ਕਰੋ।


ਰਾਧੇ ਇੱਕ ਅਸਫਲ ਇਨਸਾਨ
ਸਲਮਾਨ ਖਾਨ ਨੇ ਅੱਗੇ ਬੋਲਦਿਆਂ ਕਿਹਾ ਕਿ, “ਉਹ (ਰਾਧੇ) ਇੱਕ ਅਸਫਲ ਇਨਸਾਨ ਹੈ। ਉਹ ਇੱਕ ਕੁੜੀ ਦੇ ਕਾਰਨ ਪਾਗਲ ਹੋ ਗਿਆ ਅਤੇ ਉਸ ਨੇ ਆਪਣੀ ਤੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਅਜਿਹਾ ਨਹੀਂ ਹੁੰਦਾ ਹੈ, ਜ਼ਿੰਦਗੀ ਵਿੱਚ ਅੱਗੇ ਵਧੋ। ਰਾਧੇ ਦੇ ਹੇਅਰ ਸਟਾਈਲ, ਕੱਪੜਿਆਂ ਦਾ ਸਟਾਈਲ ਇਸ ਨੂੰ ਅਪਨਾਉਣਾ ਠੀਕ ਹੈ।” ਪਰ ਇਸ ਕਿਰਦਾਰ ਨੂੰ ਫਾਲੋ ਕਰਨਾ ਸਹੀ ਨਹੀਂ ਹੈ, ਇਸ ਲਈ ਮੈਨੂੰ ਡਰ ਸੀ ਕਿ ਸ਼ਾਇਦ ਜਨਤਾ ਇਸ  ਨੂੰ ਫਾਲੋ ਕਰਨਾ ਸ਼ੁਰੂ ਕਰ ਦੇਵੇਗੀ।”

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ, ਸਲਮਾਨ ਖਾਨ ਇਸ ਸਮੇਂ ਨਵੀਂ ਫਿਲਮ 'ਸਿੰਘਮ ਅਗੇਨ' ਵਿੱਚ ਇੱਕ ਕੈਮਿਓ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਸਲਮਾਨ ਖਾਨ ਦਾ ਕੈਮਿਓ ਹੈ। ਇਸ ਫਿਲਮ 'ਚ ਅਜੇ ਦੇਵਗਨ, ਕਰੀਨਾ ਕਪੂਰ, ਅਰਜੁਨ ਕਪੂਰ, ਟਾਈਗਰ ਸ਼ਰਾਫ, ਅਕਸ਼ੈ ਕੁਮਾਰ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾਵਾਂ ਨਿਭਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News