ਸਲਮਾਨ ਖ਼ਾਨ ਨੇ ਸ਼ਰਟਲੈੱਸ ਹੋ ਕੇ ਦਿਖਾਈ ਬੈਕ, ਪ੍ਰਸ਼ੰਸਕ ਹੋਏ ਦੀਵਾਨੇ
Wednesday, Feb 02, 2022 - 06:39 PM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਦੀ ਬਾਡੀ ਫ਼ਿਲਮੀ ਪਰਦੇ ’ਤੇ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ। ਅਜਿਹੇ ’ਚ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦਿਆਂ ਸਲਮਾਨ ਖ਼ਾਨ ਨੇ ਅੱਜ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਤੋਂ ਲੋਕਾਂ ਦਾ ਧਿਆਨ ਨਹੀਂ ਹੱਟ ਰਿਹਾ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ
ਅਸਲ ’ਚ ਸਲਮਾਨ ਖ਼ਾਨ ਨੇ ਇੰਸਟਾਗ੍ਰਾਮ ’ਤੇ ਸ਼ਰਟਲੈੱਸ ਹੋ ਕੇ ਆਪਣੀ ਬੈਕ ਦਿਖਾਈ ਹੈ। ਸਲਮਾਨ ਖ਼ਾਨ ਦੇ ਬੈਕ ਮਸਲ ਇਸ ਤਸਵੀਰ ’ਚ ਸਾਫ ਦੇਖੇ ਜਾ ਸਕਦੇ ਹਨ। ਕੈਪਸ਼ਨ ’ਚ ਸਲਮਾਨ ਖ਼ਾਨ ਨੇ ਲਿਖਿਆ, ‘ਗੈਟਿੰਗ ਬੈਕ।’
ਸਲਮਾਨ ਦੀ ਇਸ ਤਸਵੀਰ ਤੋਂ ਸਾਫ ਹੈ ਕਿ ਉਹ ਮੁੜ ਆਪਣੀ ਫਿੱਟ ਬਾਡੀ ਬਣਾਉਣ ’ਤੇ ਧਿਆਨ ਦੇ ਰਹੇ ਹਨ। ਸਲਮਾਨ ਆਪਣੀ ਆਗਾਮੀ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੇ ਹਨ।
‘ਟਾਈਗਰ 3’ ’ਚ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਮਰਾਨ ਹਾਸ਼ਮੀ ਵੀ ਇਨ੍ਹੀਂ ਦਿਨੀਂ ਫਿਟਨੈੱਸ ’ਤੇ ਕਾਫੀ ਧਿਆਨ ਦੇ ਰਹੇ ਹਨ। ਅਜਿਹੇ ’ਚ ਸਲਮਾਨ ਖ਼ਾਨ ਕਿਵੇਂ ਪਿੱਛੇ ਰਹਿ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।