ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ, ਵੀਡੀਓ ਵਾਇਰਲ

Saturday, Sep 21, 2024 - 01:27 PM (IST)

ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ, ਵੀਡੀਓ ਵਾਇਰਲ

ਮੁੰਬਈ- ਸਲਮਾਨ ਖਾਨ ਦੁਬਈ 'ਚ ਆਪਣੇ ਪ੍ਰੋਫੈਸ਼ਨਲ ਵਚਨਬੱਧਤਾ ਨੂੰ ਪੂਰਾ ਕਰਨ ਤੋਂ ਬਾਅਦ ਮੁੰਬਈ ਪਰਤ ਆਏ ਹਨ, ਅਭਿਨੇਤਾ ਨੂੰ ਏਅਰਪੋਰਟ 'ਤੇ ਭਾਰੀ ਸੁਰੱਖਿਆ ਨਾਲ ਘਿਰਿਆ ਦੇਖਿਆ ਗਿਆ। ਦੱਸ ਦੇਈਏ ਕਿ ਹਾਲ ਹੀ 'ਚ ਸੁਪਰਸਟਾਰ ਦੇ ਪਿਤਾ ਸਲੀਮ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਬੁਰਕਾ ਪਹਿਨੀ ਔਰਤ ਨੇ ਧਮਕੀ ਦਿੱਤੀ ਸੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਉਸ ਦੌਰਾਨ ਸਲਮਾਨ ਵਿਦੇਸ਼ 'ਚ ਸਨ। ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਉਸ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਦੀ ਘਟਨਾ ਵੀ ਵਾਪਰੀ ਸੀ।ਸਲਮਾਨ ਖਾਨ ਨੂੰ ਅੱਜ ਸਵੇਰੇ ਏਅਰਪੋਰਟ 'ਤੇ ਭਾਰੀ ਸੁਰੱਖਿਆ 'ਚ ਘਿਰਿਆ ਦੇਖਿਆ ਗਿਆ।

PunjabKesari

ਨੀਲੇ ਰੰਗ ਦੀ ਕਮੀਜ਼ ਅਤੇ ਬਲੈਕ ਪੈਂਟ ਪਹਿਨੇ ਸਲਮਾਨ ਖ਼ਾਨ ਕਾਫ਼ੀ ਖ਼ੂਬਸੂਰਤ ਲੱਗ ਰਹੇ ਸਨ।ਇਸ ਦੌਰਾਨ ਸਲਮਾਨ ਖਾਨ ਨਹੀਂ ਰੁਕੇ ਅਤੇ ਨਾ ਹੀ ਪੈਪਰਾਜ਼ੀ ਨੂੰ ਪੋਜ਼ ਦਿੱਤੇ। ਭਾਰੀ ਸੁਰੱਖਿਆ ਵਾਲੇ ਸਲਮਾਨ ਖਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

PunjabKesari

ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਮੇਂ ਸਿਕੰਦਰ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਹ ਫਿਲਮ ਸਾਲ 2025 'ਚ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News