ਵਰੁਣ ਧਵਨ ਨੇ ਫਿਲਮ ‘ਬੇਬੀ ਜਾਨ’ ਨੂੰ ਕੀਤਾ ਪ੍ਰਮੋਟ, ਕੀਰਤੀ ਸੁਰੇਸ਼, ਵਾਮਿਕਾ ਗੱਬੀ ਵੀ ਆਈਆਂ ਨਜ਼ਰ
Friday, Dec 20, 2024 - 01:53 PM (IST)
ਮੁੰਬਈ (ਬਿਊਰੋ) - ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਮਚ-ਅਵੇਟਿਡ ਫਿਲਮ ‘ਬੇਬੀ ਜਾਨ’ ਦੀ ਰਿਲੀਜ਼ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਇਸ ਦੇ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਕਲੀਸ ਦੁਆਰਾ ਨਿਰਦੇਸ਼ਿਤ ਫਿਲਮ ਵਿਚ ਕੀਰਤੀ ਸੁਰੇਸ਼ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ਵਿਚ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ‘ਬੇਬੀ ਜਾਨ’ ਦੀ ਟੀਮ ਮੁੰਬਈ ’ਚ ਇਕ ਈਵੈਂਟ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਵਰੁਣ ਨੇ ਕਿਹਾ ਕਿ ਆਪਣੇ ਕਰੀਅਰ ਦੀਆਂ ਸ਼ੁਰੂਆਤੀ ਫਿਲਮਾਂ ’ਚ ਵੀ ਉਨ੍ਹਾਂ ਨੇ ਹਮੇਸ਼ਾ ਅਜਿਹੀਆਂ ਫਿਲਮਾਂ ਬਣਾਉਣ ’ਤੇ ਧਿਆਨ ਦਿੱਤਾ, ਜਿਨ੍ਹਾਂ ਨੂੰ ਬੱਚੇ ਦੇਖ ਸਕਣ। ਉਨ੍ਹਾਂ ਦਾ ਆਨੰਦ ਲੈ ਸਕਣ, ਉਨ੍ਹਾਂ ਦੇ ਚਿਹਰੇ ’ਤੇ ਮੁਸਕਾਨ ਆ ਸਕੇ। ਇਹੀ ਕਾਰਨ ਹੈ ਕਿ ਮੈਨੂੰ ਬੱਚਿਆਂ ਦੇ ਨਾਲ ਰਹਿਣਾ ਬਹੁਤ ਪਸੰਦ ਹੈ। ਇਸ ਮੌਕੇ ਵਰਧਾ ਖਾਨ, ਐਟਲੀ ਕੁਮਾਰ, ਕ੍ਰਿਸ਼ਨਾ ਪ੍ਰਿਆ ਅਤੇ ਸਾਜਿਦ ਨਾਡੀਆਡਵਾਲਾ ਵੀ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।