ਇਸ ਪੰਜਾਬੀ ਫਿਲਮ ''ਚ ਨਜ਼ਰ ਆਉਣਗੇ ਪ੍ਰਭ ਗਿੱਲ

Friday, Dec 06, 2024 - 04:15 PM (IST)

ਜਲੰਧਰ- ਪੰਜਾਬੀ ਗਾਇਕੀ ਦੇ ਖੇਤਰ ਵਿੱਚ ਕਾਫ਼ੀ ਵਿਲੱਖਣਤਾ ਪੂਰਵਕ ਅਪਣੀ ਹੋਂਦ ਦਾ ਪ੍ਰਗਟਾਵਾ ਲਗਾਤਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਪ੍ਰਭ ਗਿੱਲ, ਜੋ ਤਿੰਨ ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਮੁੜ ਪੰਜਾਬੀ ਸਿਨੇਮਾ ਸਕ੍ਰੀਨ ਉਪਰ ਆਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜਿਨ੍ਹਾਂ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ ਦੀ ਸ਼ੂਟਿੰਗ ਅੱਜ ਪੂਰੀ ਕਰ ਲਈ ਗਈ ਹੈ।
'ਬੀ-ਟਾਊਨ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਬੰਟੀ ਜੰਡਾਂਵਾਲੀਆਂ ਕਰ ਰਹੇ ਹਨ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ-ਕੁੱਲ੍ਹੜ ਪਿੱਜ਼ਾ ਕੱਪਲ ਦੇ ਤਲਾਕ ਦੀਆਂ ਖ਼ਬਰਾਂ ਦਾ ਖੁੱਲ੍ਹਿਆ ਭੇਦ!

ਪੰਜਾਬ ਦੇ ਖਰੜ੍ਹ ਅਧੀਨ ਇਲਾਕਿਆਂ 'ਚ ਆਖ਼ਰੀ ਪੜਾਅ ਅਧੀਨ ਫਿਲਮਾਈ ਗਈ ਉਕਤ ਅਨ-ਟਾਈਟਲ ਫਿਲਮ ਵਿੱਚ ਲੀਡ ਰੋਲ ਅਦਾ ਕਰ ਰਹੇ ਹਨ ਗਾਇਕ ਅਤੇ ਅਦਾਕਾਰ ਪ੍ਰਭ ਗਿੱਲ, ਜਿਨ੍ਹਾਂ ਦੇ ਨਾਲ ਅਦਾਕਾਰਾ ਕਮਲ ਖੰਗੂੜਾ ਨਜ਼ਰ ਆਵੇਗੀ, ਜੋ ਦੋਨੋਂ ਪਹਿਲੀ ਵਾਰ ਲੀਡ ਜੋੜੀ ਦੇ ਰੂਪ ਵਿੱਚ ਇਕੱਠਿਆਂ ਸਕ੍ਰੀਨ ਸ਼ੇਅਰ ਕਰਨਗੇ।ਪਰਿਵਾਰਿਕ ਅਤੇ ਸੰਗੀਤਮਈ ਰੰਗਾਂ ਦੀ ਤਰਜ਼ਮਾਨੀ ਕਰਦੀ ਉਕਤ ਫਿਲਮ ਵਿੱਚ ਸੁਖਦੇਵ ਬਰਨਾਲਾ, ਸੀਮਾ ਕੌਸ਼ਲ, ਰਾਜ ਧਾਲੀਵਾਲ, ਜੱਗੀ ਧੂਰੀ, ਫਤਹਿ ਸਿਆਂ ਆਦਿ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ।

ਇਹ ਵੀ ਪੜ੍ਹੋ-ਤ੍ਰਿਪਤੀ ਡਿਮਰੀ ਦੇ ਸਟਾਈਲਿਸ਼ ਲੁੱਕ ਨੇ ਖਿੱਚਿਆ ਫੈਨਜ਼ ਦਾ ਧਿਆਨ, ਦੇਖੋ ਤਸਵੀਰਾਂ

ਸਾਲ 2021 ਵਿੱਚ ਰਿਲੀਜ਼ ਹੋਈ ਅਤੇ ਹੈਰੀ ਭੱਟੀ ਵੱਲੋਂ ਨਿਰਦੇਸ਼ਿਤ ਕੀਤੀ 'ਯਾਰ ਅਣਮੁੱਲੇ ਰਿਟਰਨਜ਼' ਤੋਂ ਬਾਅਦ ਇਸ ਪੰਜਾਬੀ ਫਿਲਮ ਵਿੱਚ ਵੀ ਕਾਫ਼ੀ ਅਲਹਦਾ ਰੋਲ ਦੁਆਰਾ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ ਅਦਾਕਾਰ ਪ੍ਰਭ ਗਿੱਲ, ਜੋ ਅਪਣੀ ਇਸ ਸੰਗੀਤਕਮਈ ਰੰਗਾਂ ਵਿੱਚ ਰੰਗੀ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News